ਭੂਪਾਲ : ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦੇ ਕੇਵਲਾਰੀ ਕਾਣਾ ਖੇਤਰ ’ਚ 35ਵੀਂ ਬਟਾਲੀਅਨ ਦੇ ਐੱਸ ਐੱਫ਼ ਜਵਾਨਾਂ ਨੂੰ ਲਿਜਾ ਰਹੀ ਇੱਕ ਬੱਸ ਕਾਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 26 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਮੰਡਲਾ ਦੇ ਰਹਿਣ ਵਾਲੇ ਕੁਝ ਲੋਕ ਨਾਗਪੁਰ ਤੋਂ ਇਲਾਜ ਕਰਾ ਕੇ ਕਾਰ ਰਾਹੀਂ ਵਾਪਸ ਘਰ ਜਾ ਰਹੇ ਸਨ। ਇਸ ਦੌਰਾਨ ਪੁਲਸ ਜਵਾਨਾਂ ਨੂੰ ਲੈ ਕੇ ਸਿਵਨੀ ਆ ਰਹੀ ਬੱਸ ਦੀ ਧਾਨਾਗੜ੍ਹ ਦੇ ਕੋਲ ਕਾਰ ਨਾਲ ਟੱਕਰ ਹੋ ਗਈ। ਹਾਦਸੇ ’ਚ ਕਾਰ ’ਚ ਸਵਾਰ ਅਸ਼ੋਕ ਕੁਕਰੇਜਾ, ਮਮਤਾ ਜਸਵਾਨੀ, ਨਿਖਲੇਸ਼ ਜਸਵਾਨੀ, ਕਨੱਈਆ ਜਸਵਾਨੀ ਅਤੇ ਪਰਸ਼ੋਤਮ ਜ਼ਖਮੀ ਹੋ ਗਏ। ਉਥੇ ਹੀ ਬੱਸ ’ਚ 26 ਜਵਾਨ ਵੀ ਜ਼ਖ਼ਮੀ ਹੋ ਗਏ।


