ਮੇਰਾ ਮੁੰਡਾ ਨਾ ਜਿੱਤ ਸਕੇ : ਐਂਟਨੀ

0
279

ਤਿਰੁਅਨੰਤਪੁਰਮ : ਕਾਂਗਰਸ ਦੇ ਸੀਨੀਅਰ ਨੇਤਾ ਏ ਕੇ ਐਂਟਨੀ ਨੇ ਮੰਗਲਵਾਰ ਕਿਹਾ ਕਿ ਕੇਰਲਾ ਦੀ ਪਠਾਨਮਥਿੱਟਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਉਨ੍ਹਾ ਦੇ ਪੁੱਤਰ ਅਨਿਲ ਕੇ ਐਂਟਨੀ ਨੂੰ ਚੋਣ ਜਿੱਤਣ ਨਹੀਂ ਦੇਣੀ ਚਾਹੀਦੀ। ਐਂਟਨੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾ ਦੇ ਪੁੱਤਰ ਦੀ ਪਾਰਟੀ ਨੂੰ ਹਾਰ ਹੋਣੀ ਚਾਹੀਦੀ ਹੈ ਅਤੇ ਦੱਖਣੀ ਕੇਰਲਾ ਹਲਕੇ ਤੋਂ ਉਨ੍ਹਾ ਦੇ ਵਿਰੋਧੀ ਕਾਂਗਰਸ ਉਮੀਦਵਾਰ ਐਂਟੋ ਐਂਟਨੀ ਨੂੰ ਜਿੱਤਣਾ ਚਾਹੀਦਾ ਹੈ। ਉਨ੍ਹਾ ਕਾਂਗਰਸੀ ਆਗੂਆਂ ਦੇ ਬੱਚਿਆਂ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਗਲਤ ਕਰਾਰ ਦਿੱਤਾ।

LEAVE A REPLY

Please enter your comment!
Please enter your name here