ਬਾਬਾ ਤਰਸੇਮ ਸਿੰਘ ਕਤਲ ਕਾਂਡ ਦਾ ਮੁਲਜ਼ਮ ਮੁਕਾਬਲੇ ’ਚ ਹਲਾਕ

0
147

ਹਰਿਦੁਆਰ : ਉੱਤਰਾਖੰਡ ਦੇ ਊਧਮ ਸਿੰਘ ਨਗਰ ਸਥਿਤ ਨਾਨਕਮੱਤਾ ਗੁਰਦੁਆਰੇ ਦੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਮੁਲਜ਼ਮ ਨੂੰ ਸਪੈਸ਼ਲ ਟਾਸਕ ਫੋਰਸ ਅਤੇ ਪੁਲਸ ਨੇ ਹਰਿਦੁਆਰ ਜ਼ਿਲ੍ਹੇ ਦੇ ਕਲਿਆਰ ’ਚ ਮੁਕਾਬਲੇ ’ਚ ਮਾਰ ਦਿੱਤਾ। ਮਿ੍ਰਤਕ ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਉਰਫ ਬਿੱਟੂ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੋਵਾਂ ’ਤੇ ਇਕ-ਇਕ ਲੱਖ ਦਾ ਇਨਾਮ ਰੱਖਿਆ ਗਿਆ ਸੀ। ਹਰਿਦੁਆਰ ਜ਼ਿਲ੍ਹੇ ਦੇ ਭਗਵਾਨਪੁਰ ’ਚ ਸੋਮਵਾਰ ਰਾਤ ਨੂੰ ਚੈਕਿੰਗ ਦੌਰਾਨ ਪੁਲਸ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਲਿਆਰ ਵੱਲ ਫਰਾਰ ਹੋ ਗਏ। ਪੁਲਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਮੁਕਾਬਲਾ ਹੋ ਗਿਆ।
ਮੁਕਾਬਲੇ ’ਚ ਇਕ ਨੂੰ ਗੋਲੀ ਲੱਗ ਗਈ ਜਦਕਿ ਦੂਜਾ ਫਰਾਰ ਹੋ ਗਿਆ। ਜ਼ਖਮੀ ਮੁਲਜ਼ਮ ਨੂੰ ਤੁਰੰਤ ਰੁੜਕੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

LEAVE A REPLY

Please enter your comment!
Please enter your name here