ਜਲੰਧਰ : ਰਚਿਤ ਅਗਰਵਾਲ ਨੇ ਜੇ ਈ ਮੇਨ ਪ੍ਰੀਖਿਆ ’ਚ 100 ਫੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਭਰ ’ਚੋਂ 25ਵਾਂ ਰੈਂਕ ਅਤੇ ਸੂਬੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਰਚਿਤ ਦੇ ਪਿਤਾ ਨੀਰਜ ਅਗਰਵਾਲ ਸੈਂਟਰੀ ਟਾਇਲ ਕਾਰੋਬਾਰੀ ਹਨ ਤੇ ਮਾਤਾ ਰੀਤੂ ਅਗਰਵਾਲ ਘਰ ’ਚ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੇ ਹਨ। ਸੰਸਕਿ੍ਰਤੀ ਕੇ ਐੱਮ ਵੀ ਸਕੂਲ ਦੇ ਵਿਦਿਆਰਥੀ ਰਚਿਤ ਨੇ ਦੱਸਿਆ ਕਿ ਉਹ ਸਕੂਲ ਤੋਂ ਇਲਾਵਾ 7-8 ਘੰਟੇ ਤਿਆਰੀ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੀ ਬਿਲਕੁਲ ਹੀ ਵਰਤੋਂ ਨਹੀਂ ਕਰਦਾ, ਪਰ ਉਸ ਨੂੰ ਤਰੋਤਾਜ਼ਾ ਹੋਣ ਲਈ ਯੂਟਿਊਬ ਅਤੇ ਗਾਣੇ ਸੁਣਨਾ ਤੇ ਸੈਰ ਕਰਨਾ ਪਸੰਦ ਹੈ। ਵਿਹਲੇ ਸਮੇਂ ਉਸ ਨੂੰ ਨਾਵਲ ਪੜ੍ਹਨ ਦਾ ਵੀ ਸ਼ੌਕ ਹੈ। ਉਹ ਤੈਰਾਕੀ ਵੀ ਕਰਦਾ ਹੈ।





