ਲੋਕਾਂ ਦਾ ਮੁੱਖ ਚੋਣ ਕਮਿਸ਼ਨਰ ‘ਤੇ ਭਰੋਸਾ ਨਹੀਂ ਰਿਹਾ : ਬੰਤ ਬਰਾੜ

0
6

ਮੋਹਾਲੀ (ਨ ਜ਼ ਸ)
ਮੁਹਾਲੀ ਤੇ ਚੰਡੀਗੜ੍ਹ ਜ਼ਿਲ੍ਹੇ ਦੇ ਸਾਂਝੇ ਪ੍ਰੋਗਰਾਮ ਤਹਿਤ ਵੀਰਵਾਰ ਸੀ ਪੀ ਆਈ ਵੱਲੋਂ ਇੱਕ ਵਿਸ਼ਾਲ ਧਰਨਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਫ਼ਿਸ ਦੇ ਸਾਹਮਣੇ ਦਿੱਤਾ ਗਿਆ | ਸੀ ਪੀ ਆਈ ਦੇ ਕੌਮੀ ਸਕੱਤਰ ਬੰਤ ਬਰਾੜ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਮੁੱਖ ਚੋਣ ਕਮਿਸ਼ਨਰ ਪ੍ਰਤੀ ਲੋਕਾਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ ਤੇ ਐੱਸ ਆਈ ਆਰ ਬੰਦ ਕਰਕੇ ਪੁਰਾਣੀਆਂ ਵੋਟਰ ਸੁੂਚੀਆਂ ਜਾਰੀ ਕੀਤੀਆਂ ਜਾਣ ਤੇ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ | ਵਰਕਰਾਂ ਨੇ ਮੋਦੀ-ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਮੁਰਦਾਬਾਦ ਦੇ ਨਾਹਰੇ ਲਾਏ¢ਧਰਨੇ ਤੋਂ ਬਾਅਦ ਡੀ ਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਚੰਡੀਗੜ੍ਹ ਦੇ ਜ਼ਿਲ੍ਹਾ ਸਕੱਤਰ ਰਾਜ ਕੁਮਾਰ ਅਤੇ ਮੁਹਾਲੀ ਦੇ ਜਿਲ੍ਹਾ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪਰ, ਹਰਮੇਲ ਸਿੰਘ ਪ੍ਰਧਾਨ ਬਿਜਲੀ ਬੋਰਡ ਤੇ ਸੁਰਿੰਦਰ ਸਿੰਘ ਨੇ ਕੀਤੀ |
ਇਸ ਤੋਂ ਇਲਾਵਾ ਸੁਖਪਾਲ ਸਿੰਘ ਹੁੰਦਲ, ਸੂਬਾ ਕੌਂਸਲ ਮੈਂਬਰ ਮਹਿੰਦਰ ਪਾਲ ਸਿੰਘ, ਪ੍ਰੀਤਮ ਸਿੰਘ ਹੁੰਦਲ, ਪ੍ਰਲਾਦ ਸਿੰਘ ਪ੍ਰੈੱਸ ਸਕੱਤਰ ਚੰਡੀਗੜ੍ਹ, ਮੋਹਨ ਸਿੰਘ, ਸੁਭਾਸ਼ ਚੰਦ ਚੰਡੀਗੜ੍ਹ, ਭਾਗ ਸਿੰਘ, ਗੁਰਦਿਆਲ ਸਿੰਘ ਖਰੜ, ਗੁਰਮੀਤ ਸਿੰਘ ਪੰਜਾਬ ਰੋਡਵੇਜ਼ ਨੇ ਵੀ ਧਰਨੇ ਵਿਚ ਸ਼ਿਰਕਤ ਕੀਤੀ | ਦਿਲਦਾਰ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ¢ਵਿਨੋਦ ਚੁੱਘ ਸੂਬਾ ਕੌਂਸਲ ਮੈਂਬਰ ਡੇਰਾ ਬੱਸੀ ਤੋਂ ਵੱਡੀ ਗਿਣਤੀ ਆਪਣੇ ਵਰਕਰਾਂ ਨਾਲ ਪਹੁੰਚੇ ਹੋਏ ਸਨ |