ਕਾਠਮੰਡੂ : ਤਿ੍ਰਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਪੋਖਰਾ ਲਈ ਉਡਾਣ ਭਰਦਿਆਂ ਸੌਰਯ ਏਅਰਲਾਈਨਜ਼ ਦਾ ਜਹਾਜ਼ ਬੁੱਧਵਾਰ ਦਿਨੇ 11 ਵੱਜ ਕੇ 11 ਮਿੰਟ ’ਤੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਕੋ-ਪਾਇਲਟ ਸਣੇ 18 ਵਿਅਕਤੀਆਂ ਦੀ ਮੌਤ ਹੋ ਗਈ। ਪਾਇਲਟ ਕਾਫੀ ਜ਼ਖਮੀ ਹੋ ਗਿਆ। 21 ਸਾਲ ਪੁਰਾਣਾ ਜਹਾਜ਼ ਮੁਰੰਮਤ ਤੋਂ ਬਾਅਦ ਟੈਸਟਿੰਗ ਲਈ ਉਡਾਣ ਭਰਦਿਆਂ ਅਚਾਨਕ ਝੁਕਿਆ ਤੇ ਪਲਟ ਗਿਆ। ਇਸ ਤੋਂ ਬਾਅਦ ਅੱਗ ਦੇ ਗੋਲੇ ਵਿਚ ਬਦਲ ਗਿਆ। ਮਰਨ ਵਾਲੇ ਸੌਰਯ ਏਅਰਲਾਈਨਜ਼ ਦੇ ਟੈਸਟਿੰਗ ਸਟਾਫ ਦੇ ਮੈਂਬਰ ਸਨ।



