ਫੋਗਾਟ ਚੋਣ ਲੜ ਸਕਦੀ?

0
161

ਨਵੀਂ ਦਿੱਲੀ : ਭਲਵਾਨ ਵਿਨੇਸ਼ ਫੋਗਾਟ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ। ਹਾਲਾਂਕਿ ਉਸ ਨੇ ਪਹਿਲਾਂ ਕਿਹਾ ਸੀ ਕਿ ਉਹ ਸਰਗਰਮ ਰਾਜਨੀਤੀ ’ਚ ਨਹੀਂ ਆਵੇਗੀ, ਪਰ ਤਾਜ਼ਾ ਰਿਪੋਰਟ ਅਨੁਸਾਰ ਕੁਝ ਸਿਆਸੀ ਪਾਰਟੀਆਂ ਉਸ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।
ਯੁਵਰਾਜ ’ਤੇ ਫਿਲਮ ਬਣੇਗੀ
ਮੁੰਬਈ : ਭੂਸ਼ਣ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਸਾਬਕਾ ਭਾਰਤੀ ਕਿ੍ਰਕਟਰ ਯੁਵਰਾਜ ਸਿੰਘ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਫਿਲਮ ਦਾ ਨਾਂਅ ਹਾਲੇ ਤੈਅ ਨਹੀਂ ਹੋਇਆ ਹੈ। ਫਿਲਮ ਯੁਵਰਾਜ ਸਿੰਘ ਦੇ ਕਿ੍ਰਕਟ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਅਹਿਮ ਪਲਾਂ ਨੂੰ ਦਿਖਾਏਗੀ। ਇਸ ਦੀ ਕਹਾਣੀ 2007 ਦੇ ਟੀ-20 ਵਿਸ਼ਵ ਕੱਪ ’ਚ ਛੇ ਗੇਂਦਾਂ ’ਤੇ ਛੱਕੇ ਮਾਰਨ, ਕੈਂਸਰ ਨਾਲ ਲੜਾਈ ਤੇ ਫੇਰ ਕਿ੍ਰਕਟ ਦੁਨੀਆ ’ਚ ਪਰਤਣ ਦੇ ਦੁਆਲੇ ਘੰੁਮੇਗੀ।
ਯੇਚੁਰੀ ਦੀ ਹਾਲਤ ’ਚ ਸੁਧਾਰ
ਨਵੀਂ ਦਿੱਲੀ : ਛਾਤੀ ਦੀ ਲਾਗ ਕਾਰਨ ਏਮਜ਼ ’ਚ ਦਾਖਲ ਸੀ ਪੀ ਆਈ (ਐੱਮ) ਦੇ 72 ਸਾਲਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਯੇਚੁਰੀ ਨੂੰ 19 ਅਗਸਤ ਨੂੰ ਦਾਖਲ ਕਰਵਾਇਆ ਗਿਆ ਸੀ।
ਕਿਰਨ ਚੌਧਰੀ ਦਾ ਅਸਤੀਫਾ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਨੇ ਹਰਿਆਣਾ ਵਿਧਾਨ ਸਭਾ ਤੋਂ ਅਸਤੀਫਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਸੌਂਪ ਦਿੱਤਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾ ਨੂੰ ਭਾਜਪਾ ਵੱਲੋਂ ਰਾਜ ਸਭਾ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਹੈ। ਤੋਸ਼ਾਮ ਤੋਂ ਵਿਧਾਇਕ 69 ਸਾਲਾ ਕਿਰਨ ਚੌਧਰੀ ਆਪਣੀ ਧੀ ਸ਼ਰੂਤੀ ਨਾਲ ਕਾਂਗਰਸ ਤੋਂ ਅਸਤੀਫਾ ਦੇ ਕੇੇ ਜੂਨ ’ਚ ਆਮ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਈ ਸੀ।
ਕਸ਼ਮੀਰ ’ਚ ਭੂਚਾਲ ਦੇ ਦੋ ਝਟਕੇ
ਸ੍ਰੀਨਗਰ : ਮੰਗਲਵਾਰ ਸਵੇਰੇ ਇਕ ਤੋਂ ਬਾਅਦ ਇਕ ਭੂਚਾਲ ਦੇ ਦੋ ਝਟਕਿਆਂ ਨਾਲ ਲੋਕਾਂ ’ਚ ਦਹਿਸ਼ਤ ਫੈਲ ਗਈ। ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਸੀ। ਪਹਿਲਾ ਝਟਕਾ ਸਵੇਰੇ 6.45 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਸ਼ਿੱਦਤ ਰਿਕਟਰ ਪੈਮਾਨੇ ’ਤੇ 4.9 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਜ਼ਮੀਨ ਤੋਂ ਪੰਜ ਕਿਲੋਮੀਟਰ ਦੀ ਡੂੰਘਾਈ ’ਚ ਸੀ। ਦੂਜਾ ਝਟਕਾ ਸਵੇਰੇ 6.52 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਸ਼ਿੱਦਤ 4.8 ਦਰਜ ਕੀਤੀ ਗਈ। ਇਸ ਦਾ ਕੇਂਦਰ ਵੀ ਬਾਰਾਮੂਲਾ ’ਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਚ ਸੀ।
ਆਟੋ ਟਰੱਕ ’ਚ ਵੱਜਾ, 7 ਮੌਤਾਂ
ਛਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਇੱਕ ਸਾਲ ਦੇ ਬੱਚੇ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਹਾਦਸਾ ਸਿਵਲ ਲਾਈਨ ਥਾਣਾ ਖੇਤਰ ’ਚ ਹੋਇਆ, ਜਦੋਂ ਸਵੇਰੇ ਕਰੀਬ 5 ਵਜੇ ਆਟੋ-ਰਿਕਸ਼ਾ ਖਜੂਰਾਹੋ-ਝਾਂਸੀ ਹਾਈਵੇਅ ’ਤੇ ਬਾਗੇਸ਼ਵਰ ਵੱਲ ਜਾ ਰਿਹਾ ਸੀ। ਉਸ ’ਚ 13 ਜਣੇ ਸਫਰ ਕਰ ਰਹੇ ਸਨ।

LEAVE A REPLY

Please enter your comment!
Please enter your name here