ਪੰਜਾਬ ’ਵਰਸਿਟੀ ਸਟੂਡੈਂਟਸ ਯੂਨੀਅਨ ਚੋਣਾਂ 5 ਨੂੰ

0
125

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਚੋਣਾਂ ਪੰਜ ਸਤੰਬਰ ਨੂੰ ਕਰਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਟਕਰਾਅ ਦੀ ਸੰਭਾਵਨਾ ਦੇ ਮੱਦੇਨਜ਼ਰ ਚੋਣਾਂ ਤੋਂ ਤੁਰੰਤ ਬਾਅਦ ਤਿੰਨ ਦਿਨ ਕੈਂਪਸ ’ਚ ਛੁੱਟੀ ਰਹੇਗੀ।
ਪੀ ਯੂ ਦੇ ਨਾਲ-ਨਾਲ ਸ਼ਹਿਰ ਦੇ ਐਫੀਲੀਏਟਿਡ ਕਾਲਜਾਂ ’ਚ ਵੀ ਇਸੇ ਦਿਨ ਚੋਣਾਂ ਕਰਵਾਈਆਂ ਜਾਣਗੀਆਂ। ਨਤੀਜਾ ਵੀ ਦੇਰ ਸ਼ਾਮ ਤੱਕ ਐਲਾਨ ਦਿੱਤਾ ਜਾਵੇਗਾ। ਪਿਛਲੇ ਸਾਲ ਚੋਣਾਂ 7 ਸਤੰਬਰ ਨੂੰ ਹੋਈਆਂ ਸਨ। ਇਨ੍ਹਾਂ ਚੋਣਾਂ ਦਾ ਪੰਜਾਬ, ਹਿਮਾਚਲ ਤੇ ਹਰਿਆਣਾ ਦੀ ਸਿਆਸਤ ’ਤੇ ਵੀ ਕਾਫੀ ਅਸਰ ਪੈਂਦਾ ਹੈ। ਹਰਿਆਣਾ ’ਚ 1 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਐੱਨ ਐੱਸ ਯੂ ਆਈ, ਭਾਜਪਾ ਦੀ ਏ ਬੀ ਵੀ ਪੀ, ਇਨਸੋ ਅਤੇ ਜੇ ਜੇ ਪੀ ਦੇ ਵਿਦਿਆਰਥੀ ਵਿੰਗ ’ਤੇ ਜਿੱਤ ਦਾ ਭਾਰੀ ਦਬਾਅ ਰਹੇਗਾ।

LEAVE A REPLY

Please enter your comment!
Please enter your name here