ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ, ਦੇਸ਼ ਵਿਰੋਧੀ, ਸੰਵਿਧਾਨ ਵਿਰੋਧੀ, ਲੋਕਤੰਤਰ ਵਿਰੋਧੀ, ਫਿਰਕਾਪ੍ਰਸਤ ਨੀਤੀਆਂ ਵਿਰੁੱਧ ਅਤੇ ਇਸ ਤੋਂ ਇਲਾਵਾ ਕਿਸਾਨਾਂ ਦੇ ਮਸਲੇ, ਸਿਹਤ, ਵਿਦਿਆ, ਮਹਿੰਗਾਈ, ਨਰੇਗਾ ਕਾਨੂੰਨ ਬਹਾਲ ਕਰਨਾ, ਚਾਰੇ ਲੇਬਰ ਕੋਡ ਰੱਦ ਕਰਨਾ, ਅਮਨ-ਕਾਨੂੰਨ ਦੀ ਵਿਗੜ ਚੁੱਕੀ ਹਾਲਤ ਆਦਿ ਮੁੱਦਿਆਂ ਨੂੰ ਲੈ ਕੇ ਪਾਰਟੀ ਵੱਲੋਂ ਇੱਕ ਦਸੰਬਰ ਤੋਂ 3 ਦਸੰਬਰ ਤੱਕ ਜੇਲ੍ਹ ਭਰੋ ਅੰਦੋਲਨ ਦੇ ਦਿੱਤੇ ਗਏ ਦੇਸ਼ ਵਿਆਪੀ ਸੱਦੇ ਨੂੰ ਪੰਜਾਬ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਪੰਜਾਬ ਪਾਰਟੀ ਦੇ ਸਾਰੇ ਜ਼ਿਲਿ੍ਹਆਂ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਤਿਆਰੀ ਵਿੱਚ ਜੁਟੀ ਹੋਈ ਹੈ ਅਤੇ ਪੰਜਾਬ ਭਰ ਵਿੱਚੋਂ ਘੱਟੋ-ਘੱਟ 15 ਹਜ਼ਾਰ ਤੋਂ ਵੱਧ ਕਾਰਕੁਨ ਵੱਖ-ਵੱਖ ਜ਼ਿਲਿ੍ਹਆਂ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦੇ ਸਾਹਮਣੇ ਗਿਰਫਤਾਰੀਆਂ ਦੇਣਗੇ |
ਧਾਲੀਵਾਲ ਨੇ ਕਿਹਾ ਕਿ ਅੱਜ ਜੋ ਦੇਸ਼ ਵਿੱਚ ਪਿਛਲੇ 12 ਸਾਲ ਤੋਂ ਵੱਧ ਸਮੇਂ ਤੋਂ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਬੀ ਜੇ ਪੀ ਅਤੇ ਕੁਝ ਅਵਸਰਵਾਦੀ ਪਾਰਟੀਆਂ ਦੇ ਗੱਠਜੋੜ ਦੀ ਸਰਕਾਰ ਐੱਨ ਡੀ ਏ ਦੇ ਨਾਂਅ ਹੇਠ ਚੱਲ ਰਹੀ ਹੈ, ਉਹ ਸਰਕਾਰ ਆਪਣੇ ਭਾਈਵਾਲਾਂ ਦੀ ਪਰਵਾਹ ਨਾ ਕਰਦੇ ਹੋਏ ਹਰ ਦਿਨ ਤਾਨਾਸ਼ਾਹੀ ਦਾ ਸ਼ਾਸਨ ਮੁਕੰਮਲ ਤÏਰ ‘ਤੇ ਸਥਾਪਤ ਕਰਨ ਵੱਲ ਤੇਜ਼ੀ ਨਾਲ ਵਧ ਰਹੀ ਹੈ¢ ਉਸ ਦੇ ਭਾਈਵਾਲ ਇਹ ਸਭ ਕੁਝ ਚੰਗਾ ਨਾ ਵੀ ਸਮਝਦੇ ਹੋਏ ਕÏੜਾ ਘੁੱਟ ਭਰ ਰਹੇ ਹਨ, ਜਦਕਿ ਉਹ ਇਹ ਵੀ ਵੇਖ ਰਹੇ ਹਨ ਕਿ ਜਿਹੜੀਆਂ ਵੀ ਖੇਤਰੀ ਪਾਰਟੀਆਂ ਨੇ ਬੀ ਜੇ ਪੀ ਨਾਲ ਸਾਂਝ ਪਾਈ, ਉਹ ਸਭ ਇੱਕ-ਇੱਕ ਕਰਕੇ ਜਾਂ ਤਾਂ ਖਤਮ ਕਰ ਦਿੱਤੀਆਂ ਗਈਆਂ ਹਨ ਜਾਂ ਉਹ ਆਪਣੀ ਹਸਤੀ ਬੇਹੱਦ ਕਮਜ਼ੋਰ ਕਰ ਚੁੱਕੀਆਂ ਹਨ | ਫਿਰ ਵੀ ਮÏਕਾਪ੍ਰਸਤੀ ਦੀ ਸਿਆਸਤ ਵਜੋਂ ਉਹ ਦੇਸ਼ ਦੇ ਲੋਕਾਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਸÏਖੀ ਜ਼ਿੰਦਗੀ ਜੀਣ ਜਾਂ ਆਪਣੇ ਕੀਤੇ ਭਿ੍ਸ਼ਟਾਚਾਰ ਕਾਰਨ ਸੱਤਾਧਾਰੀ ਧਿਰ ਨਾਲ ਚੰਬੜੇ ਹੋਏ ਹਨ, ਜਦ ਕਿ ਇਸ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ, ਸੰਵਿਧਾਨ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ, ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਵੱਲੋਂ ਮੋਦੀ-ਸ਼ਾਹ ਜੋੜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ 13 ਕਰੋੜ ਲੋਕਾਂ ਦਾ ਵੋਟ ਦਾ ਹੱਕ ਖੋਹ ਲਿਆ ਗਿਆ ਹੈ | ਨਫਰਤੀ ਪ੍ਰਚਾਰ ਧੜੱਲੇ ਨਾਲ ਬੀ ਜੇ ਪੀ ਦੇ ਸਾਰੇ ਵਿੰਗ ਕਰ ਰਹੇ ਹਨ | ਘੱਟ ਗਿਣਤੀਆਂ ਉਪਰ ਹਮਲੇ ਵਧ ਰਹੇ ਹਨ | ਫਿਰਕਾਪ੍ਰਸਤ ਕਾਤਲਾਂ ਨੂੰ ਜੇਲ੍ਹਾਂ ਵਿੱਚੋਂ ਸਜ਼ਾਵਾਂ ਪੂਰੀਆਂ ਕਰਨ ਤੋਂ ਪਹਿਲਾਂ ਹੀ ਛੱਡਿਆ ਜਾ ਰਿਹਾ ਹੈ | ਮੰਦ ਮਨਸੂਬਿਆਂ ਤਹਿਤ ਪਾਰਲੀਮੈਂਟ ਦੀਆਂ ਸੀਟਾਂ ਦੀ ਗਿਣਤੀ ਡੇਢ ਗੁਣਾ ਕਰਨ ਦੀ ਤਜਵੀਜ਼ ਪਾਸ ਕਰਾਉਣ ਲਈ ਫੁਰਤੀ ਵਿਖਾਈ ਜਾ ਰਹੀ ਹੈ¢ ਵਿਦਿਅਕ ਪਾਠ ਪੁਸਤਕਾਂ ਵਿੱਚੋਂ ਇਤਿਹਾਸ ਨੂੰ ਕੱਢ ਕੇ ਝੂਠ ਆਧਾਰਤ ਇਤਿਹਾਸ ਜੋੜਿਆ ਜਾ ਰਿਹਾ ਹੈ | ਵਿਦਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ | ਦੇਸ਼ ਦੇ ਫੈਡਰਲ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ¢ਸੰਵਿਧਾਨਕ ਸੰਸਥਾਵਾਂ ਦੀ ਮਹੱਤਤਾ ਖਤਮ ਕਰ ਦਿੱਤੀ ਗਈ ਹੈ¢ਸੂਬਿਆਂ ਦੇ ਅਧਿਕਾਰ ਸੀਮਤ ਕਰ ਦਿੱਤੇ ਗਏ ਹਨ |
ਇਸੇ ਤਰ੍ਹਾਂ ਪੰਜਾਬ ਵਿੱਚ ਬਦਲਾਅ ਦੇ ਨਾਂਅ ‘ਤੇ ਹੋਂਦ ਵਿੱਚ ਆਈ ਆਪ ਦੀ ਭਗਵੰਤ ਮਾਨ ਸਰਕਾਰ ਚੁਟਕਲਿਆਂ ਅਤੇ ਕੇਜਰੀਵਾਲ ਦੇ ਮਕੜਜਾਲ ਵਿੱਚ ਫਸੀ ਹੋਈ ਸਰਕਾਰ ਬਣ ਕੇ ਰਹਿ ਗਈ ਹੈ | ਪੰਜਾਬ ਨੂੰ ਪੰਜ ਲੱਖ ਕਰੋੜ ਰੁਪਏ ਦੇ ਕਰਜ਼ੇ ਵਿੱਚ ਡੋਬ ਦਿੱਤਾ ਗਿਆ ਹੈ | ਬੇਰੁਜ਼ਗਾਰੀ, ਨਸ਼ੇ, ਡਾਕੇ, ਕਤਲ, ਚੋਰੀਆਂ, ਲੁੱਟਾਂ-ਖੋਹਾਂ, ਭਿ੍ਸ਼ਟਾਚਾਰ, ਪੁਲਸ ਰਾਜ, ਕਬਜ਼ੇ, ਗੈਂਗਸਟਰਵਾਦ, ਤਰ੍ਹਾਂ-ਤਰ੍ਹਾਂ ਦੇ ਮਾਫੀਏ ਆਦਿ ਗੰਭੀਰ ਮਸਲਿਆਂ ਦਾ ਕੋਈ ਹੱਲ ਨਾ ਹੋਣ ਕਾਰਨ ਪੰਜਾਬ ਦੀ ਜਨਤਾ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ | ਮੀਡੀਆ ਅਤੇ ਇਸ਼ਤਿਹਾਰਬਾਜ਼ੀ ਦੇ ਪ੍ਰਚਾਰ ਰਾਹੀਂ ਸਰਕਾਰ ਆਪਣੀ ਪਿੱਠ ਥਪਥਪਾਉਂਦੀ ਹੈ, ਜੋ ਕਿ ਚੋਣ ਜ਼ਾਬਤਾ ਲੱਗਦਿਆਂ ਹੀ ਸਰਕਾਰ ਨੂੰ ਆਪਣੀ ਅਸਲੀਅਤ ਦਾ ਸ਼ੀਸ਼ਾ ਨਜ਼ਰ ਆ ਜਾਵੇਗਾ | ਪੰਜਾਬ ਵਿੱਚ ਹੋਣ ਜਾ ਰਹੀਆਂ ਅਸੈਂਬਲੀ ਚੋਣਾਂ ਦੇ ਸੰਬੰਧ ਵਿੱਚ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸੀ ਪੀ ਆਈ ਲੋਕਾਂ ਦੇ ਭਖਦੇ ਮਸਲਿਆਂ, ਬੀ ਜੇ ਪੀ ਦੀਆਂ ਤਾਨਾਸ਼ਾਹੀ ਅਤੇ ਫਿਰਕਾਪ੍ਰਸਤ, ਲੋਕ ਵਿਰੋਧੀ, ਸਮਾਜ ਵਿਰੋਧੀ ਅਤੇ ਪੰਜਾਬ ਦੀ ਵਰਤਮਾਨ ਹਾਲਤ ਦੇ ਸੰਦਰਭ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਆਦਿ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਇੱਕ ਅਜਿਹਾ ਚੁਣਾਵੀ ਮੋਰਚਾ ਬਣੇ, ਜਿਸ ਵਿੱਚ ਖੱਬੀਆਂ ਪਾਰਟੀਆਂ ਤੋਂ ਇਲਾਵਾ ਧਰਮ ਨਿਰਪੱਖ ਜਮਹੂਰੀਅਤ ਪਸੰਦ ਧਿਰਾਂ ਜਿਹੜੀਆਂ ਲੋਕਤੰਤਰ ਅਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਨਾਲ-ਨਾਲ ਮੁੱਖ ਤÏਰ ‘ਤੇ ਅਕਾਲੀ-ਬੀ ਜੇ ਪੀ ਨਾਪਾਕ ਗੱਠਜੋੜ ਅਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਆਪ ਦੀ ਸਰਕਾਰ ਨੂੰ ਹਰਾਉਣ ਵਿੱਚ ਸਮਰੱਥ ਹੋਵੇ, ਅਜਿਹੇ ਗਠਜੋੜ ਵਿੱਚ ਕਾਂਗਰਸ ਸ਼ਾਮਿਲ ਹੋਵੇ ਤਾਂ ਉਹ ਇੱਕ ਬਿਹਤਰ ਭੂਮਿਕਾ ਨਿਭਾ ਸਕਦੀ ਹੈ | ਧਾਲੀਵਾਲ ਨੇ ਉਮੀਦ ਪ੍ਰਗਟਾਈ ਕਿ ਅਜਿਹਾ ਚੁਣਾਵੀ ਗੱਠਜੋੜ ਬਣਨ ਦੀ ਹਾਲਾਤ ਮੰਗ ਕਰਦੇ ਹਨ, ਕਿਉਂਕਿ ਪੰਜਾਬ ਦੇ ਲੋਕ ਅਕਾਲੀ-ਬੀ ਜੇ ਪੀ ਚੋਣ ਸਮਝÏਤੇ ਨੂੰ ਇੱਕ ਨਿਰੋਲ ਅਵਸਰਵਾਦੀ ਅਤੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਸਮਝਦੇ ਹਨ | ਜਦੋਂ ਦੋ-ਤਿੰਨ ਦਿਨ ਪਹਿਲਾਂ ਬੀ ਜੇ ਪੀ ਅਤੇ ਅਕਾਲੀ ਸਮਝÏਤੇ ਦਾ ਐਲਾਨ ਹੋਇਆ ਤਾਂ ਉਸੇ ਦਿਨ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਕਾਲੀ ਦਲ ਬਾਦਲ ਵਿਰੁੱਧ ਲੋਕਾਂ ਵਿੱਚ ਭਾਰੀ ਨਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਪੰਜਾਬ ਦੇ ਕਿਸਾਨੀ ਸੰਘਰਸ਼ ਵਿੱਚ 700 ਕਿਸਾਨ ਸ਼ਹੀਦ ਹੋਏ, ਪਰ ਫਿਰ ਵੀ ਮੋਦੀ ਨੇ ਕਿਸਾਨੀ ਮਸਲੇ ਹੱਲ ਨਹੀਂ ਕੀਤੇ | ਐੱਮ ਐੱਸ ਪੀ ਦੀ ਗਰੰਟੀ ਨਾ ਦੇਣਾ, ਮੁਕਤ ਵਪਾਰ ਸਮਝÏਤੇ ਦੀ ਕਿਸਾਨੀ ਨੂੰ ਪੈਣ ਵਾਲੀ ਸੰਭਾਵੀ ਮਾਰ ਅਤੇ ਪੰਜਾਬ ਨਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਅਤੇ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀ ਘਟੀਆ ਰਾਜਨੀਤੀ ਕਿਸੇ ਤਰ੍ਹਾਂ ਵੀ ਪੰਜਾਬ ਦੇ ਲੋਕ ਸਹਿਣ ਕਰਨ ਨੂੰ ਤਿਆਰ ਨਹੀਂ | ਅਕਾਲੀਆਂ ਨੂੰ ਆਪਣੀ ਇਸ ਮÏਕਾਪ੍ਰਸਤੀ ਦੀ ਭਾਰੀ ਕੀਮਤ ਚੁਕਾਉਣੀ ਪਏਗੀ | ਧਾਲੀਵਾਲ ਨੇ ਸੀ ਪੀ ਆਈ ਦੇ ਸਾਰੇ ਜ਼ਿਲਿ੍ਹਆਂ ਦੀ ਲੀਡਰਸ਼ਿਪ ਵੱਲੋਂ ਜੇਲ੍ਹ ਭਰੋ ਅੰਦੋਲਨ ਅਤੇ ਚੁਣਾਵੀ ਤਿਆਰੀਆਂ ਲਈ ਵਿਖਾਈ ਜਾ ਰਹੀ ਸਰਗਰਮੀ ‘ਤੇ ਤਸੱਲੀ ਪ੍ਰਗਟ ਕਰਦਿਆਂ ਪਾਰਟੀ ਦੇ ਸਮੁੱਚੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਹੋਰ ਮਿਹਨਤ ਨਾਲ ਪਾਰਟੀ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਮੁੱਦਿਆਂ ਨੂੰ ਲੋਕਾਂ ਵਿੱਚ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ |





