ਚੀਫ ਜਸਟਿਸ ਸੰਜੀਵ ਖੰਨਾ ਨੇ ਸਹੁੰ ਚੁੱਕੀ

0
153

ਨਵੀਂ ਦਿੱਲੀ : ਜਸਟਿਸ ਸੰਜੀਵ ਖੰਨਾ ਨੇ ਸੋਮਵਾਰ ਭਾਰਤ ਦੇ 51ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਸਹੁੰ ਚੁਕਾਈ। ਜਸਟਿਸ ਖੰਨਾ ਛੇ ਮਹੀਨਿਆਂ ਤੋਂ ਘੱਟ ਸਮੇਂ ਲਈ ਚੀਫ ਜਸਟਿਸ ਵਜੋਂ ਸੇਵਾ ਕਰਨਗੇ ਤੇ 13 ਮਈ, 2025 ਨੂੰ ਅਹੁਦਾ ਛੱਡ ਦੇਣਗੇ। ਦਿੱਲੀ ਦੇ ਇੱਕ ਉੱਘੇ ਪਰਵਾਰ ਨਾਲ ਸੰਬੰਧਤ ਜਸਟਿਸ ਖੰਨਾ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਦੇਵ ਰਾਜ ਖੰਨਾ ਦੇ ਪੁੱਤਰ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਚ ਆਰ ਖੰਨਾ ਦੇ ਭਤੀਜੇ ਹਨ।