ਜਲੰਧਰ (ਕੇਸਰ)-‘ਨਵਾਂ ਜ਼ਮਾਨਾ’ ਦੇ ਸਾਬਕਾ ਸਾਹਿਤ ਸੰਪਾਦਕ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ, ਖਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰੋਫੈਸਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਬਹੁਤ ਹੀ ਨੇੜਲੇ ਸਾਥੀ ਡਾ. ਹਰਜਿੰਦਰ ਸਿੰਘ ਅਟਵਾਲ ਦਾ ਅੰਤਮ ਸੰਸਕਾਰ ਸ਼ੁੱਕਰਵਾਰ ਉਨ੍ਹਾ ਦੇ ਜੱਦੀ ਪਿੰਡ ਚਾਹੜਕੇ (ਨੇੜੇ ਭੋਗਪੁਰ) ਵਿਖੇ ਕੀਤਾ ਗਿਆ। ਉਨ੍ਹਾ ਦੇ ਬੇਟੇ ਹਰਮਿੰਦਰ ਸਿੰਘ ਅਟਵਾਲ ਨੇ ਉਨ੍ਹਾ ਦੀ ਚਿਤਾ ਨੂੰ ਅਗਨੀ ਭੇਟ ਕੀਤੀ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਕਾਰ ਸਿੰਘ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਤੇ ਪੰਜਾਬ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ‘ਨਵਾਂ ਜ਼ਮਾਨਾ’ ਦੇ ਟਰੱਸਟੀ ਗੁਰਮੀਤ, ਐਡਵੋਕੇਟ ਰਜਿੰਦਰ ਮੰਡ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਸੁਰਿੰਦਰ ਕੁਮਾਰੀ ਕੋਛੜ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਮੇਸ਼ ਮਾਲੜੀ, ਡਾ. ਗੋਪਾਲ ਸਿੰਘ ਬੁੱਟਰ, ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਦੂਰਦਰਸ਼ਨ ਜਲੰਧਰ ਦੇ ਸਾਬਕਾ ਡਾਇਰੈਕਟਰ ਡਾਕਟਰ ਦਲਜੀਤ ਸਿੰਘ, ਪੰਜਾਬੀ ਭਾਸ਼ਾ ਅਕੈਡਮੀ ਜਲੰਧਰ ਦੇ ਜਨਰਲ ਸਕੱਤਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਦੇ ਸਾਬਕਾ ਮੁਖੀ ਡਾ. ਸੁਖਵਿੰਦਰ ਸਿੰਘ ਸੰਘਾ, ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਦੋਆਬਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਉਮਿੰਦਰ ਸਿੰਘ ਜੌਹਲ, ਖਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਸੁਰਿੰਦਰ ਮੰਡ, ਉੱਘੇ ਲੇਖਕ ਬਲਬੀਰ ਪਰਵਾਨਾ, ਡਾ. ਸੁਰਿੰਦਰ ਸਿੰਘ ਸਿੱਧੂ, ਸਰਬਜੀਤ ਸਿੱਧੂ, ਖਾਲਸਾ ਕਾਲਜ ਜਲੰਧਰ ਦੇ ਸਾਬਕਾ ਪਿ੍ਰੰਸੀਪਲ ਡਾ. ਜਸਪਾਲ ਸਿੰਘ, ਪ੍ਰੋ. ਕੁਲਵੰਤ ਸਿੰਘ ਔਜਲਾ ਕਪੂਰਥਲਾ, ਕਵੀ ਮਦਨ ਵੀਰਾ, ਕਵੀ ਵਿਸ਼ਾਲ, ਕਹਾਣੀਕਾਰ ਲਾਲ ਸਿੰਘ ਦਸੂਹਾ, ਸਤਨਾਮ ਚਾਨਾ, ਡਾ. ਕੁਲਦੀਪ ਪਟਿਆਲਾ, ਸਾਹਿਤ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਦੇ ਮੱਖਣ ਮਾਨ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋਫ਼ੈਸਰ ਸੁਰਜੀਤ ਜੱਜ, ਕਹਾਣੀਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ, ਕੁਲਵੰਤ ਸਿੰਘ ਕਾਕਾ, ਗੁਰਦੀਪ ਸੰਧਰ, ਪੰਜ ਆਬ ਪ੍ਰਕਾਸ਼ਨ ਜਲੰਧਰ ਦੇ ਸੰਚਾਲਕ ਕੇਸਰ, ਦੇਸ ਰਾਜ ਜਾਫਰਵਾਲ, ਦੀਪਕ ਮਹਿਤਾ, ਅਮਰੀਕ ਡੋਗਰਾ, ਉਮਰਾਓ ਸਿੰਘ ਸਿੱਧੂ, ਸੁਰਜੀਤ ਸੁਮਨ, ਡਾਕਟਰ ਲਾਭ ਸਿੰਘ ਖੀਵਾ, ਡਾਕਟਰ ਸਤੀਸ਼ ਕਪੂਰ ਸਾਬਕਾ ਪਿ੍ਰੰਸੀਪਲ, ਜੁਝਾਰ ਸਿੰਘ ਦੁਸਾਂਝ, ਕੁਲਦੀਪ ਕੌਰ ਦੁਸਾਂਝ, ਹਰੀ ਓਮ ਵਰਮਾ, ਸੰਦੀਪ ਆਹੂਜਾ, ਦੂਰਦਰਸ਼ਨ ਦੇ ਸਾਬਕਾ ਪ੍ਰੋਡਿਊਸਰ ਜਸਵੀਰ ਸਿੰਘ, ਸੁਰਿੰਦਰ ਸਿੰਘ ਨੇਕੀ, ਪ੍ਰੋਫ਼ੈਸਰ ਜਸਲੀਨ ਜੌਹਲ ਰੰਧਾਵਾ, ਪੰਮੀ ਦਵੇਦੀ, ਨਵਤੇਜ ਗੜ੍ਹਦੀਵਾਲਾ, ਪ੍ਰੋਫ਼ੈਸਰ ਜਸ਼ਨਜੋਤ ਸਿੰਘ ਜੌਹਲ, ਮਲਕੀਤ ਸਿੰਘ ਜੌੜਾ, ਸੁਰਿੰਦਰ ਸਿੰਘ ਸੁੰਨੜ, ਸੰਤੋਖ ਸਿੰਘ ਜਗਪਾਲ, ਪ੍ਰੋਫ਼ੈਸਰ ਭੁਪਿੰਦਰ ਕੌਰ, ਗੁਰਦੀਸ਼ ਪਨੰੂ ਆਰਟਿਸਟ, ਏਕਮ ਸਿੰਘ ਪਨੰੂ, ਡਾਕਟਰ ਰੁਮਿੰਦਰ ਕੌਰ, ਕਵੀ ਬਲਵਿੰਦਰ ਸੰਧੂ, ਕਸ਼ਮੀਰ ਸਿੰਘ ਘੁਗਸ਼ੋਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ, ਪੱਤਰਕਾਰ, ਰਾਜਸੀ ਆਗੂ, ਰਿਸ਼ਤੇਦਾਰ ਤੇ ਦੋਸਤ ਪੁੱਜੇ ਹੋਏ ਸਨ। ਡਾਕਟਰ ਅਟਵਾਲ ਦੀ ਅੰਤਮ ਅਰਦਾਸ 9 ਅਪ੍ਰੈਲ ਨੂੰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਪਿੰਡ ਚਾਹੜਕੇ ਵਿਖੇ ਹੋਵੇਗੀ। ਜ਼ਿਕਰਯੋਗ ਹੈ ਕਿ ਡਾ. ਹਰਜਿੰਦਰ ਸਿੰਘ ਅਟਵਾਲ ਦੀ 31 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।





