ਬੁੱਤ ਦੀ ਬੇਹੁਰਮਤੀ ਦੇ ਸੰਬੰਧ ’ਚ ਦੋ ਫੜੇ

0
87

ਫਿਲੌਰ (ਨਿਰਮਲ, ਹਰਜਿੰਦਰ ਕੌਰ ਚਾਹਲ)-ਡੀ ਐੱਸ ਪੀ ਸਰਵਣ ਸਿੰਘ ਬੱਲ ਦੀ ਅਗਵਾਈ ਵਿੱਚ ਇੰਸਪੈਕਟਰ ਸੰਜੀਵ ਕਪੂਰ ਤੇ ਉਨ੍ਹਾ ਦੀ ਟੀਮ ਨੇ ਪਿੰਡ ਨੰਗਲ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਨਕੋਦਰ ਦੇ ਪਿੰਡ ਨੂਰਪੁਰ ਚੱਠਾ ਦੇ ਸੁਖਵੀਰ ਸਿੰਘ ਉਰਫ ਰਾਜਨ ਅਤੇ ਅਵਤਾਰ ਸਿੰਘ ਉਰਫ ਤਾਰੀ ਹਨ। ਇਹ ਮੁਲਜ਼ਮ ਪਿਛਲੇ ਮਹੀਨੇ ਦੌਰਾਨ ਨਕੋਦਰ, ਜਲੰਧਰ, ਦਿੱਲੀ ਅਤੇ ਊਨਾ ਵਿੱਚ ਵਿਦਿਅਕ ਸੰਸਥਾਵਾਂ, ਸਰਕਾਰੀ ਇਮਾਰਤਾਂ ਅਤੇ ਜਨਤਕ ਬੁਨਿਆਦੀ ਢਾਂਚੇ ਵਿੱਚ ਖਾਲਿਸਤਾਨੀ ਨਾਅਰੇ ਲਿਖਣ ਤੇ ਝੰਡੇ ਲਗਾਉਣ ਸਮੇਤ ਕਈ ਤਰ੍ਹਾਂ ਦੀਆਂ ਭੜਕਾਊ ਕਾਰਵਾਈਆਂ ਵਿੱਚ ਸ਼ਾਮਲ ਸਨ। ਉਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਅਤੇ ਚਾਰ ਮੋਬਾਇਲ ਫੋਨ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਹੁਣ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿੱਛ ’ਚ ਪਤਾ ਲੱਗਿਆ ਹੈ ਕਿ ਇਨ੍ਹਾਂ ਨੂੰ ਵਿਦੇਸ਼ਾਂ ਤੋਂ ਪੈਸੇ ਮਿਲ ਰਹੇ ਸਨ।