ਸ਼ਾਹਕੋਟ (ਗਿਆਨ ਸੈਦਪੁਰੀ)-ਕੁਲ ਹਿੰਦ ਕਿਸਾਨ ਸਭਾ ਦੀ 30ਵੀਂ ਕੌਮੀ ਕਾਨਫਰੰਸ 15, 16 ਅਤੇ 17 ਅਪ੍ਰੈਲ ਨੂੰ ਨਾਗਾਪਟੀਨਮ (ਤਾਮਿਲਨਾਡੂ) ਵਿਖੇ ਹੋ ਰਹੀ ਹੈ। ‘ਕਾਮਰੇਡ ਅਤੁਲ ਕੁਮਾਰ ਅਨਜਾਨ ਹਾਲ’ ਵਿੱਚ ਕੀਤੀ ਜਾ ਰਹੀ ਇਸ ਕਾਨਫਰੰਸ ਵਿੱਚ ਪੰਜਾਬ ਤੋਂ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਡਿਪਟੀ ਜਨਰਲ ਸਕੱਤਰ ਕੁਲਵੰਤ ਸਿੰਘ ਮੌਲਵੀਵਾਲ, ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਕਸ਼ਮੀਰ ਸਿੰਘ ਮੱਖੂ ਦੀ ਅਗਵਾਈ ਵਿੱਚ ਲਗਭਗ 36 ਡੈਲੀਗੇਟ ਹਿੱਸਾ ਲੈਣਗੇ।ਡੈਲੀਗੇਟਾਂ ਦੀਆਂ ਟੋਲੀਆਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ 12 ਅਪ੍ਰੈਲ ਨੂੰ ਰਵਾਨਾ ਹੋ ਗਈਆਂ ਹਨ।