ਦੋ ਆਰ ਪੀ ਜੀ ਸਣੇ ਕਾਫੀ ਹਥਿਆਰ ਬਰਾਮਦ

0
109

ਅੰਮਿ੍ਰਤਸਰ : ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮਿ੍ਰਤਸਰ ਦੀ ਪੁਲਸ ਨੇ ਕੇਂਦਰੀ ਏਜੰਸੀ ਨਾਲ ਇੱਕ ਸਾਂਝੇ ਅਪਰੇਸ਼ਨ ਤਹਿਤ ਨਵਾਂਸ਼ਹਿਰ ਦੇ ਜੰਗਲਾਤ ਖੇਤਰ ਵਿੱਚੋਂ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਹਥਿਆਰਾਂ ਵਿੱਚ ਦੋ ਰਾਕੇਟ ਪਰੋਪੈਲਡ ਗ੍ਰਨੇਡ (ਆਰ ਪੀ ਜੀ), ਦੋ ਇੰਪਰੋਵਾਈਜ਼ ਐਕਸਪਲੋਸਿਵ ਡਿਵਾਈਸ (ਆਈ ਈ ਡੀ), ਪੀ 86 ਕਿਸਮ ਦੇ ਪੰਜ ਗ੍ਰਨੇਡ ਅਤੇ ਇੱਕ ਵਾਇਰਲੈਸ ਕਮਿਊਨੀਕੇਸ਼ਨ ਸੈੱਟ ਸ਼ਾਮਲ ਹਨ। ਇਹ ਸਰਹੱਦ ਪਾਰੋਂ ਪਾਕਿਸਤਾਨ ਖੁਫੀਆ ਏਜੰਸੀ ਆਈ ਐੱਸ ਆਈ ਵੱਲੋਂ ਕਰਾਸ ਬਾਰਡਰ ਦਹਿਸ਼ਤਗਰਦੀ ਨੈੱਟਵਰਕ ਦਾ ਇੱਕ ਵੱਡਾ ਹਿੱਸਾ ਹੈ, ਜਿਸ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਹਥਿਆਰ ਟਿੱਬਾ-ਕੁਲਾਰ ਰੋਡ ਨੇੜੇ ਜੰਗਲਾਤ ਖੇਤਰ ਵਿੱਚੋਂ ਬਰਾਮਦ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਆਈ ਐੱਸ ਆਈ ਵੱਲੋਂ ਅੱਤਵਾਦੀ ਸੰਗਠਨ ਦੇ ਸਹਿਯੋਗ ਨਾਲ ਇੱਥੇ ਸਲੀਪਰ ਸੈੱਲ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਅੰਮਿ੍ਰਤਸਰ ਸਥਿਤ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਹੈ।