25 ਜੇਲ੍ਹ ਅਫਸਰ ਮੁਅੱਤਲ

0
86

ਚੰਡੀਗੜ੍ਹ : ਜੇਲ੍ਹ ਵਿਭਾਗ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਸੂਬਾ ਪੱਧਰੀ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ 25 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿੱਚ 3 ਡਿਪਟੀ ਸੁਪਰਡੈਂਟ ਅਤੇ 2 ਅਸਿਸਟੈਂਟ ਸੁਪਰਡੈਂਟ ਸ਼ਾਮਲ ਹਨ। ਇਹ ਮੁਅੱਤਲੀਆਂ ਜੇਲ੍ਹਾਂ ’ਚੋਂ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਦੀ ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹਨ।
ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ
ਨਵੀਂ ਦਿੱਲੀ : ਪਰਾਗ ਜੈਨ ਨੂੰ ਦੇਸ਼ ਦੀ ਖੁਫੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ 30 ਜੂਨ ਨੂੰ ਰਿਟਾਇਰ ਹੋ ਰਹੇ ਰਵੀ ਸਿਨਹਾ ਦੀ ਥਾਂ ਲੈਣਗੇ। ਜੈਨ ਮੌਜੂਦਾ ਸਮੇਂ ‘ਰਾਅ’ ਦੇ ਏਵੀਏਸ਼ਨ ਰਿਸਰਚ ਸੈਂਟਰ ਦੇ ਮੁਖੀ ਹਨ, ਜੋ ਹਵਾਈ ਨਿਗਰਾਨੀ ਸਣੇ ਹੋਰਨਾਂ ਮਸਲਿਆਂ ਨਾਲ ਸਿੱਝਦਾ ਹੈ। ਸੈਂਟਰ ਦਾ ਮੁਖੀ ਹੋਣ ਦੇ ਨਾਤੇ ਉਨ੍ਹਾ ਦੀ ‘ਅਪ੍ਰੇਸ਼ਨ ਸਿੰਧੂਰ’ ਵਿਚ ਵੀ ਅਹਿਮ ਭੂਮਿਕਾ ਸੀ। 1989 ਬੈਚ ਦੇ ਪੰਜਾਬ ਕੇਡਰ ਦੇ ਆਈ ਪੀ ਐੱਸ ਅਧਿਕਾਰੀ ਜੈਨ ਪੰਜਾਬ ’ਚ ਅੱਤਵਾਦ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸ ਐੱਸ ਪੀ ਅਤੇ ਡੀ ਆਈ ਜੀ ਰਹੇ। ਚੰਡੀਗੜ੍ਹ ਦੇ ਐੱਸ ਐੱਸ ਪੀ ਵੀ ਰਹੇ।
ਅਗਲੀ ਸੀਟ ’ਤੇ ਬੈਠਣ ਦੀ ਜ਼ਿਦ ’ਚ ਜਾਨ ਗਈ
ਨਵੀਂ ਦਿੱਲੀ : ਉੱਤਰੀ ਦਿੱਲੀ ਦੇ ਤਿਮਾਰਪੁਰ ਇਲਾਕੇ ਵਿੱਚ 26 ਸਾਲਾ ਵਿਅਕਤੀ ਦੀਪਕ ਨੇ ਵੀਰਵਾਰ ਸ਼ਾਮ ਸਾਢੇ 7 ਵਜੇ ਟੈਂਪੂ ’ਚ ਅਗਲੀ ਸੀਟ ’ਤੇ ਬੈਠਣ ਤੋਂ ਰੋਕਣ ’ਤੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱੱਤੀ। ਪੁਲਸ ਨੇ ਦੀਪਕ ਨੂੰ ਮੌਕੇ ’ਤੇ ਗਿ੍ਰਫਤਾਰ ਕਰ ਲਿਆ। ਛੇ ਮਹੀਨੇ ਪਹਿਲਾਂ ਸੀ ਆਈ ਐੱਸ ਐੱਫ ਤੋਂ ਸੁਰਿੰਦਰ ਸਿੰਘ ਦੀ ਸੇਵਾਮੁਕਤੀ ਤੋਂ ਬਾਅਦ ਪਰਵਾਰ ਉੱਤਰਾਖੰਡ ਵਿੱਚ ਆਪਣੇ ਜੱਦੀ ਪਿੰਡ ਜਾਣ ਲਈ ਟੈਂਪੂ ’ਤੇ ਸਾਮਾਨ ਲੱਦ ਕੇ ਜਾ ਰਿਹਾ ਸੀ ਤਾਂ ਪਿਤਾ-ਪੁੱਤਰ ਵਿਚਾਲੇ ਇਸ ਗੱਲੋਂ ਬਹਿਸ ਹੋ ਗਈ ਕਿ ਅਗਲੀ ਸੀਟ ’ਤੇ ਕੌਣ ਬੈਠੇਗਾ। ਜਦੋਂ ਸੁਰਿੰਦਰ ਨੇ ਸਾਮਾਨ ਭਰਿਆ ਹੋਣ ਕਾਰਨ ਅਗਲੀ ਸੀਟ ’ਤੇ ਬੈਠਣ ਦੀ ਜ਼ਿਦ ਕੀਤੀ, ਤਾਂ ਦੀਪਕ ਹਮਲਾਵਰ ਹੋ ਗਿਆ ਤੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਲੈ ਆਇਆ ਅਤੇ ਗੋਲੀ ਮਾਰ ਦਿੱਤੀ।