ਚੇਤਨਪੁਰਾ (ਸੁਖਵੰਤ ਚੇਤਨਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਸੰਬੰਧੀ 21 ਅਗਸਤ ਤੋਂ ਸ਼ੁਰੂ ਹੋਏ ਚੇਤਨਾ ਜਥੇ ਦਾ ਅੰਮਿ੍ਰਤਸਰ ਦਿਹਾਤੀ ਜ਼ਿਲੇ੍ਹ ਅੰਦਰ ਕਮਿਊਨਿਸਟ ਪਾਰਟੀ ਦੇ ਬਾਨੀ ਆਗੂ ਅਤੇ ਪ੍ਰਸਿੱਧ ਦੇਸ਼ ਭਗਤ ਸੋਹਨ ਸਿੰਘ ਜੋਸ਼ ਦੀ ਯਾਦਗਾਰ ਪਿੰਡ ਚੇਤਨਪੁਰਾ ਵਿਖੇ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਜਥੇ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤੀ। ਇਥੇ ਹੋਏ ਇਕੱਠ ਨੂੰ ਕਾਮਰੇਡ ਜੋਸ਼ ਦੇ ਪੋਤਰੇ ਡਾ: ਪਰਮਜੀਤ ਸਿੰਘ, ਸੁਖਵੰਤ ਸਿੰਘ ਅਤੇ ਟਹਿਲ ਸਿੰਘ ਨੇ ਜੀ ਆਇਆਂ ਕਿਹਾ। ਉਪਰੰਤ ਜੋਸ਼ ਜੀ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਇਹ ਜਥਾ ਮਜੀਠਾ ਸ਼ਹਿਰ ਤੋਂ ਹੁੰਦਾ ਹੋਇਆ ਪਿੰਡ ਗੋਪਾਲਪੁਰਾ ਪੁੱਜਾ, ਜਿਥੇ ਬਲਾਕ ਮਜੀਠਾ ਵੱਲੋਂ ਅਜ਼ਾਦ ਹਿੰਦ ਫੌਜ ਦੇ ਨੇਤਾ ਸੁਭਾਸ਼ ਚੰਦਰ ਬੋਸ਼ ਦੇ ਸਾਥੀ ਗੁਰਮੁਖ ਸਿੰਘ ਜੈ ਹਿੰਦ ਦੀ ਯਾਦ ਵਿੱਚ ਬਲਕਾਰ ਸਿੰਘ ਅਤੇ ਜੋਗਿੰਦਰ ਸਿੰਘ ਗੋਪਾਲਪੁਰਾ ਵੱਲੋਂ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨੇ ਪਾਰਟੀ ਪ੍ਰੋਗਰਾਮ ਅਤੇ ਅੱਜ ਦੇ ਹਾਲਤਾਂ ’ਤੇ ਚਾਨਣਾ ਪਾਇਆ। ਇਸ ਤੋਂ ਅਗਲਾ ਪ੍ਰੋਗਰਾਮ ਮਜੀਠਾ ਬਲਾਕ ਦੇ ਪਿੰਡ ਰੂਪੋਵਾਲੀ ਵਿਖੇ ਕੀਤਾ ਗਿਆ। ਅੱਤਵਾਦ ਦੌਰਾਨ ਸ਼ਹੀਦ ਹੋਏ ਜਸਵੰਤ ਸਿੰਘ, ਮੰਗਤ ਸਿੰਘ ਰੂਪੋਵਾਲੀ ਅਤੇ ਮਾਸਟਰ ਬਲਦੇਵ ਰਾਜ ਦੀ ਯਾਦ ਵਿੱਚ ਹੋਏ ਸਮਾਗਮ ਸਮੇਂ ਵੱਖ-ਵੱਖ ਆਗੂਆਂ ਨੇ ਵਿਚਾਰ ਰੱਖੇ। ਇਥੇ ਪਹੁੰਚੇ ਜਥੇ ਦਾ ਸਵਾਗਤ ਮੇਜਰ ਸਿੰਘ ਐਡਵੋਕੇਟ, ਸਾਧੂ ਸਿੰਘ ਰੂਪੋਵਾਲੀ ਨੇ ਕੀਤਾ। ਇਸ ਸਮੇਂ ਸ਼ਹੀਦ ਪਰਵਾਰਾਂ ਮੰਗਤ ਸਿੰਘ ਰੂਪੋਵਾਲੀ ਦੀ ਪਤਨੀ ਅਤੇ ਪੁੱਤਰ ਰਣਜੀਤ ਸਿੰਘ, ਮਾਸਟਰ ਬਲਦੇਵ ਰਾਜ ਦੇ ਪੁੱਤਰ ਰੋਸ਼ਨ ਲਾਲ ਅਤੇ ਜਸਵੰਤ ਸਿੰਘ ਦਾ ਭਰਾ ਮੌਜੂਦ ਸਨ।
ਇਥੋਂ ਚੱਲ ਕੇ ਜਥਾ ਤਰਸਿੱਕਾ ਬਲਾਕ ਦੇ ਪਿੰਡ ਅੱਡਾ ਖਜਾਲਾ ਵਿਖੇ ਪਹੁੰਚਿਆ, ਜਿਥੇ ਤਰਸਿੱਕਾ ਬਲਾਕ ਦੇ ਸਕੱਤਰ ਮੰਗਲ ਸਿੰਘ ਖਜਾਲਾ ਦੀ ਅਗਵਾਈ ਹੇਠ ਜਥੇ ਦਾ ਸਵਾਗਤ ਕੀਤਾ ਗਿਆ। ਮੰਗਲ ਸਿੰਘ ਦੀ ਅਗਵਾਈ ਹੇਠ ਜਥੇ ਵੱਲੋਂ ਪਿੰਡ ਮਾਲੋਵਾਲ ਵਿਖੇ ਅੱਤਵਾਦ ਦੌਰਾਨ ਸ਼ਹੀਦ ਹੋਏ ਦਸੌਧਾ ਸਿੰਘ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਦਵਿੰਦਰ ਸਿੰਘ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਇਥੇ ਸ਼ਹੀਦ ਪਰਵਾਰ ਵੱਲੋਂ ਜਗਦੇਵ ਸਿੰਘ ਨੇ ਆਏ ਜਥੇ ਨੂੰ ਜੀ ਆਇਆਂ ਕਿਹਾ। ਜਥਾ ਦਾ ਆਖਰੀ ਪ੍ਰੋਗਰਾਮ ਜੰਡਿਆਲਾ ਗੁਰੂ ਸ਼ਹਿਰ ਅੰਦਰ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਮਲਾਵਾਂ ਭੇਟ ਕਰਨ ਤੋਂ ਬਾਅਦ ਬਰਜਿੰਦਰ ਸਿੰਘ ਜੋਸਨ ਅਤੇ ਗੁਰਮੁਖ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਉੱਘੇ ਕਮਿਊਨਿਸਟ ਆਗੂਆਂ ਬਾਬੂ ਭਾਨ ਸਿੰਘ ਅਤੇ ਸੋਹਣ ਸਿੰਘ ਜੱਜ ਦੀ ਯਾਦ ਵਿੱਚ ਉਹਨਾਂ ਦੇ ਪਰਵਾਰ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਪਹੁੰਚਣਾ ਸੀ। ਇਥੇ ਵੱਖ-ਵੱਖ ਸਾਥੀਆਂ ਨੇ ਸੰਬੋਧਨ ਕੀਤਾ। ਜਥਾ ਮਾਰਚ ਨੂੰ ਸੂਬਾ ਸਕੱਤਰ ਬੰਤ ਸਿੰਘ ਬਰਾੜ, ਲਖਬੀਰ ਸਿੰਘ ਨਿਜ਼ਾਮਪੁਰ, ਨਰਿੰਦਰ ਬੱਲ, ਬਲਕਾਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਦੁਧਾਲਾ, ਜੋਗਿੰਦਰ ਸਿੰਘ ਗੋਪਾਲਪੁਰਾ, ਮੰਗਲ ਸਿੰਘ ਖਜਾਲਾ, ਗੁਰਮੁਖ ਸਿੰਘ ਸ਼ੇਰਗਿੱਲ, ਗੁਰਦੀਪ ਸਿੰਘ ਗੁਰੂਵਾਲੀ ਅਤੇ ਬਰਜਿੰਦਰ ਸਿੰਘ ਜੋਸਨ ਨੇ ਵੀ ਸੰਬੋਧਨ ਕੀਤਾ।
ਕੋਟਕਪੂਰਾ (ਰਛਪਾਲ ਭੁੱਲਰ) : ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਕੌਮੀ ਮਹਾਂ-ਸੰਮੇਲਨ ਦੀਆਂ ਤਿਆਰੀਆਂ ਵਜੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਯਾਦਗਾਰ ਹੁਸੈਨੀਵਾਲਾ ਤੋਂ 21 ਅਗਸਤ ਨੂੰ ਰਵਾਨਾ ਹੋਏ ਜੱਥੇ, ਜਿਸ ਨੇ ਵੱਖ-ਵੱਖ ਪੜਾਵਾਂ ਵਿੱਚੋਂ ਦੀ ਹੁੰਦੇ ਹੋਏ 27 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਸਥਾਨ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚਣਾ ਹੈ, ਦਾ ਐਤਵਾਰ ਸ੍ਰੀ ਮੁਕਤਸਰ ਸਾਹਿਬ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਨ ’ਤੇ ਪਿੰਡ ਖਾਰਾ ਵਿਖੇ ਲਾਲ ਝੰਡਿਆਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਅਤੇ ਕੋਟਕਪੂਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਇਹ ਜੱਥਾ ਸਥਾਨਕ ਪੁਰਾਣਾ ਕਿਲ੍ਹਾ ਦੇ ਕੋਲ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਪਹੁੰਚਿਆ ਅਤੇ ਵਿਸ਼ਾਲ ਜਨ ਸਭਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਬਰਤਾਨਵੀ ਸਾਮਰਾਜ ਖਿਲਾਫ਼ ਅਤੇ ਬਾਅਦ ਵਿੱਚ ਸਰਕਾਰਾਂ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ਼ ਸੰਘਰਸ਼ਾਂ ਦਾ ਭਾਰਤੀ ਕਮਿਊਨਿਸਟ ਪਾਰਟੀ ਦਾ ਸ਼ਾਨਾਮੱਤਾ ਇਤਿਹਾਸ ਹੈ, ਜਿਸ ਦਾ ਹਰ ਕਮਿਊਨਿਸਟ ਨੂੰ ਮਾਣ ਹੈ।
ਜ਼ਿਲ੍ਹਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਨੇ ਬੜੇ ਔਖੇ ਹਾਲਾਤ ਵਿੱਚ ਵੀ ਮਿਹਨਤਕਸ਼ ਵਰਗ ਦੇ ਹੱਕਾਂ ਦੀ ਰਾਖੀ ਕੀਤੀ, ਪਰ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਉਹਨਾ 21 ਸਤੰਬਰ ਦੀ ਰੈਲੀ ਵਿੱਚ ਤਿੰਨ ਸੌ ਵਰਕਰ ਸ਼ਾਮਲ ਕਰਵਾਉਣ ਦਾ ਭਰੋਸਾ ਦਿਵਾਇਆ।
ਰੈਲੀ ਨੂੰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਆਸ਼ਾ ਵਰਕਰਾਂ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਹਰਪਾਲ ਮਚਾਕੀ, ਬਲਕਾਰ ਸਿੰਘ ਸਹੋਤਾ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਨਰੇਗਾ ਮਜ਼ਦੂਰ ਆਗੂ ਵੀਰ ਸਿੰਘ ਕੰਮੇਆਣਾ ਗੋਰਾ ਪਿਪਲੀ, ਸੀ ਪੀ ਆਈ ਐੱਮ ਦੇ ਜ਼ਿਲਾ ਆਗੂ ਅਸ਼ਵਨੀ ਕੁਮਾਰ, ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, ਪ੍ਰਦੀਪ ਸਿੰਘ ਬਰਾੜ, ਸੋਮ ਨਾਥ ਅਰੋੜਾ, ਚਰਨਜੀਤ ਸਿੰਘ ਚਮੇਲੀ, ਪੱਪੀ ਸਿੰਘ ਢਿੱਲਵਾਂ ਕਲਾਂ ਅਤੇ ਪ੍ਰੋਫੈਸਰ ਹਰਬੰਸ ਸਿੰਘ ਪਦਮ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਕੌਮੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਜਾਵੇਗਾ। ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਜਟਾਣਾ, ਬੋਹੜ ਸਿੰਘ ਔਲਖ, ਤਰਸੇਮ ਨਰੂਲਾ, ਪੂਰਨ ਸਿੰਘ ਸੰਧਵਾਂ, ਕੇਵਲ ਸਿੰਘ ਲੰਭਵਾਲੀ, ਹਰਦੇਵ ਸਿੰਘ ਗਿੱਲ, ਜਸਪਾਲ ਸਿੰਘ, ਗੁਰਦੀਪ ਭੋਲਾ, ਸ਼ਿਵ ਨਾਥ ਦਰਦੀ, ਅਮਰਜੀਤ ਕੌਰ ਛਾਬੜਾ, ਸੁਖਦਰਸ਼ਨ ਰਾਮ ਸ਼ਰਮਾ ਅਤੇ ਨਾਹਰ ਸਿੰਘ ਗਿੱਲ ਆਦਿ ਹਾਜ਼ਰ ਸਨ।
ਗਿੱਦੜਬਾਹਾ (ਜਸਵੰਤ ਗਿੱਲ ਛੱਤਿਆਣਾ) : ਸੀ ਪੀ ਆਈ ਦੇ ਨੌਜਵਾਨ ਵਲੰਟੀਅਰ ਮੁੰਡਿਆਂ ਤੇ ਕੁੜੀਆਂ ਦਾ ਲਾਲ ਝੰਡੇ ਲੈ ਕੇ ਗੱਡੀਆਂ ਤੇ ਮੋਟਰਸਾਇਕਲਾਂ ’ਤੇ ਪਿੰਡ ਭੀਟੀਵਾਲਾ ਤੋਂ ਤੁਰਿਆ ਜਥਾ ਲੰਬੀ, ਗਿੱਦੜਬਾਹਾ ਕੋਟ ਭਾਈ ਦਸਮੇਸ਼ ਨਗਰ ਛੱਤਿਆਣਾ ਸੁਖਨਾ ਆਦਿ ਪਿੰਡਾਂ ਵਿੱਚ ਮਾਰਚ ਕਰਦਾ ਪਿੰਡ ਛੱਤਿਆਣਾ ਵਿਖੇ ਪੁੱਜਾ ਤਾਂ ਪਾਰਟੀ ਬਰਾਂਚ ਤੇ ਆਮ ਲੋਕਾਂ ਵੱਲੋਂ ਜਥੇ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਨਰੇਗਾ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਜਿਲ੍ਹਾ ਸਕੱਤਰ ਹਰਲਾਭ ਸਿੰਘ, ਚਰਨਜੀਤ ਸਿੰਘ ਵਣਵਾਲਾ ਲੰਬੀ, ਬੋਹੜ ਸਿੰਘ ਸੁਖਨਾ, ਚੰਬਾ ਸਿੰਘ ਵਾੜਾ ਕਿਸ਼ਨਪੁਰਾ, ਗੁਰਮੇਲ ਸਿੰਘ ਦੋਦਾ ਅਤੇ ਭੀਮਾ ਕੋਟ ਭਾਈ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜਸਪ੍ਰੀਤ ਕੌਰ ਸਟੂਡੈਂਟ ਫੈਡਰੇਸ਼ਨ ਦੀ ਸੂਬਾ ਆਗੂ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਧਾਨ ਸੁਖਜਿੰਦਰ ਮਹੇਸਰੀ ਨੇ ਇਕੱਠ ਨੰੂ ਸੰਬੋਧਨ ਕਰਦਿਆਂ ਅਜ਼ਾਦੀ ਤੋਂ ਪਹਿਲਾਂ ਕੀਤੀਆਂ ਕੁਰਬਾਨੀਆਂ ਬਾਰੇ ਤੇ ਅਜ਼ਾਦੀ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਉਦਾਹਰਣਾਂ ਦੇ ਕੇ ਕਿਹਾ ਕਿ ਸਾਮਰਾਜਵਾਦ ਆਪਣੀ ਭੁੱਖ ਮਿਟਾਉਣ ਲਈ ਦੁਨੀਆ ਭਰ ਵਿੱਚ ਲੋਕਾਂ ਦੇ ਹੱਕਾਂ ਨੰੂ ਖਾ ਰਿਹਾ ਹੈ ਤੇ ਸਰਮਾਇਆ ਪੈਦਾਵਰ ਦੇ ਸਾਧਨਾਂ ਉਤੇ ਕਾਬਜ਼ ਹੋ ਕੇ ਲੋਕਾਂ ਨੰੂ ਬੇਰੁਜ਼ਗਾਰ ਕਰ ਰਿਹਾ ਹੈ। ਇਸ ਲਈ ਹੁਣ ਕਿਸਾਨਾਂ, ਮਜ਼ਦੂਰਾਂ ਦਾ ਇਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਗੁਰਬਚਨ ਸਿੰਘ, ਦੁਨੀ ਚੰਦ, ਗੁਰਜੰਟ ਸਿੰਘ, ਬਲਦੇਵ ਸਿੰਘ, ਪ੍ਰਕਾਸ ਸਿੰਘ, ਜੀਤ ਸਿੰਘ, ਸੁਰਜੀਤ ਸਿੰਘ, ਕਾਲਾ ਸਿੰਘ ਅਤੇ ਬਹੁਤ ਸਾਰੀਆਂ ਔਰਤਾਂ ਮੌਜੂਦ ਸਨ।





