ਚੰਡੀਗੜ੍ਹ (ਗਿਆਨ ਸੈਦਪੁਰੀ)
‘ਸੰਪਰਦਾਇਕ ਲੋਕਾਂ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ, ਇਹ ਸਗੋਂ ਧਰਮ ਨੂੰ ਆਪਣੇ ਹਿੱਤਾਂ ਲਈ ਵਰਤਦੇ ਹਨ | ਆਰਥਿਕ ਤÏਰ ‘ਤੇ ਮੰਦਹਾਲੀ ਹੰਢਾਅ ਰਹੇ ਅਤੇ ਦਲਿਤ ਵਰਗ ਲਈ ਸੰਪਰਦਾਇਕਤਾ ਸਭ ਤੋਂ ਖਤਰਨਾਕ ਅਸਰ ਪਾਉਂਦੀ ਹੈ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਾਨੂੰਨੀ ਮਾਹਰ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਸਿੱਖਿਆ ਵਿਭਾਗ ਦੇ ਮੈਂਬਰ ਐਡਵੋਕੇਟ ਅਸ਼ਵਨੀ ਬਖਸ਼ੀ ਨੇ ਕੀਤਾ | ਉਹ ਇੱਥੇ ਪਾਰਟੀ ਦਫਤਰ ਵਿੱਚ ਚੱਲ ਰਹੇ ਪਾਰਟੀ ਸਕੂਲ ਵਿੱਚ ‘ਸੰਪਰਦਾਇਕ ਫਾਸ਼ੀਵਾਦ ਅਤੇ ਜਮਹੂਰੀਅਤ ਨੂੰ ਚੁਣÏਤੀਆਂ’ ਵਿਸ਼ੇ ‘ਤੇ ਤਕਰੀਰ ਕਰ ਰਹੇ ਸਨ | ਉਹਨਾਂ ਕਿਹਾ ਕਿ ਫਾਸ਼ੀਵਾਦ ਮਨੂ ਸਿਮਰਤੀ ਦੀ ਵਿਚਾਰਧਾਰਾ ਤੋਂ ਸੇਧ ਲੈਂਦਾ ਹੈ¢ਮਨੂ ਸਿਮਰਤੀ ਅÏਰਤ ਤੇ ਦਲਿਤ ਵਰਗ ਦੀ ਘੋਰ ਵਿਰੋਧੀ ਹੈ¢ਇਸ ਵਿਚਾਰਧਾਰਾ ਵਿਰੁੱਧ ਵੱਡੀ ਲੜਾਈ ਦੀ ਲੋੜ ਹੈ | ਸੰਪਰਦਾਇਕ ਵਰਤਾਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਤਦ ਹੀ ਇਸ ਵਿਰੁੱਧ ਠੋਸ ਲੜਾਈ ਕੀਤੀ ਜਾ ਸਕਦੀ ਹੈ |
ਐਡਵੋਕੇਟ ਬਖਸ਼ੀ ਨੇ ਦੱਸਿਆ ਕਿ ਪਹਿਲੇ ਸੰਸਾਰ ਯੁੱਧ ਵਿੱਚ ਫਾਸ਼ੀਵਾਦ ਤੇ ਨਾਜ਼ੀਵਾਦ ਦੀ ਹਾਰ ਹੋਈ ਸੀ | ਇਨ੍ਹਾਂ ਦੋਵਾਂ ਦਾ ਸਮਾਜੀ ਤੇ ਸਿਆਸੀ ਗਰਾਫ ਬਹੁਤ ਥੱਲੇ ਆ ਗਿਆ ਸੀ | ਲੋਕਾਂ ਵਿੱਚ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਯਹੂਦੀਆਂ ਤੇ ਕਮਿਊਨਿਸਟਾਂ ਨੂੰ ਕਸੂਰਵਾਰ ਦੱਸਣਾ ਸ਼ੁਰੂ ਕਰ ਦਿੱਤਾ | 1932 ਵਿੱਚ ਜਰਮਨੀ ਦੀ ਪਾਰਲੀਮੈਂਟ ਦੀਆਂ ਚੋਣਾਂ ਦੀ ਗੱਲ ਕਰਦਿਆਂ ਐਡਵੋਕੇਟ ਬਖਸ਼ੀ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਕਮਿਊਨਿਸਟਾਂ ਅਤੇ ਸੋਸ਼ਲ ਡੈਮੋਕਰੇਟਾਂ ਨੂੰ ਕਾਫੀ ਸਫਲਤਾ ਮਿਲੀ ਸੀ | ਇਹਨਾਂ ਦੋਹਾਂ ਧਿਰਾਂ ਦੇ ਮਿਲ ਕੇ ਨਾ ਚੱਲ ਸਕਣ ਦੇ ਵਰਤਾਰੇ ਨਾਲ ਸਫਲਤਾ ਅਸਫਲਤਾ ਵਿੱਚ ਬਦਲ ਗਈ ਸੀ | ਉਨ੍ਹਾ ਹੋਰ ਦੱਸਿਆ ਕਿ 1933 ਵਿੱਚ ਜਰਮਨੀ ਦੀ ਪਾਰਲੀਮੈਂਟ ਨੂੰ ਅੱਗ ਲੱਗ ਗਈ, ਇਸ ਅੱਗ ਲੱਗਣ ਦੀ ਘਟਨਾ ਲਈ ਕਮਿਊਨਿਸਟਾਂ ਨੂੰ ਕਸੂਰਵਾਰ ਠਹਿਰਾਇਆ ਗਿਆ ਸੀ | ਫਾਸ਼ੀਵਾਦੀ ਵਿਰੋਧੀ ਲਹਿਰ ਦੇ ਨਾਇਕ ਕਾਮਰੇਡ ਦਮਿਤਰੋ ਉੱਤੇੇ ਵੀ ਸੰਸਦ ਭਵਨ ਨੂੰ ਅੱਗ ਲਗਾਉਣ ਦਾ ਦੋਸ਼ ਲਾ ਕੇ ਗਿ੍ਫਤਾਰ ਕਰ ਲਿਆ |
ਲਾਈਪਜ਼ਿਗ ਦੀ ਅਦਾਲਤ ਵਿੱਚ ਕਾਮਰੇਡ ਦਮਿਤਰੋ ਨੇ ਆਪਣਾ ਮੁਕੱਦਮਾ ਖੁਦ ਲੜਿਆ ਤੇ ਨਾਜ਼ੀਆਂ ਦੇ ਝੂਠ ਨੂੰ ਦੁਨੀਆ ਸਾਹਮਣੇ ਨੰਗਾ ਕੀਤਾ | ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬੁਲਗਾਰੀਆ ਵਿੱਚ ਸਮਾਜਵਾਦੀ ਸਰਕਾਰ ਬਣੀ ਤਾਂ ਦਮਿਤਰੋ ਪ੍ਰਧਾਨ ਮੰਤਰੀ ਬਣੇ |
ਫਾਸ਼ੀਵਾਦੀ ਤੇ ਨਾਜ਼ੀਵਾਦੀ ਦੇ ਜ਼ੁਲਮਾਂ ਦੀ ਗੱਲ ਕਰਦਿਆਂ ਕਾਮਰੇਡ ਬਖਸ਼ੀ ਨੇ ਦੱਸਿਆ ਕਿ ਆਪਣੀ ਨਸਲ ਦੀ ਸ਼ੁੱਧਤਾ ਦੇ ਨਾਂਅ ਹੇਠ ਆਪਣੀ ਹੀ ਨਸਲ ਦੇ ਸਾਢੇ ਚਾਰ ਲੱਖ ਲੋਕ ਕਤਲ ਕਰ ਦਿੱਤੇ ਗਏ, ਇਹ ਦੱਸਦੇ ਆਂ ਕਿ ਇਹਨਾਂ ਵਿੱਚ ਨਸਲੀ ਸ਼ੁੱਧਤਾ ਦੇ ਗੁਣ ਘਟ ਗਏ ਹਨ | ਇਕ ਦੇਸ਼ ਇਕ ਝੰਡਾ ਵਰਗੇ ਨਾਅਰੇ ਵੀ ਫਾਸ਼ੀਵਾਦੀਆਂ ਦੇ ਸਨ | ਭਾਜਪਾ ਸਰਕਾਰ ਨੂੰ ਚਲਾ ਰਿਹਾ ਆਰ ਐੱਸ ਐੱਸ ਪੂਰੀ ਤਰ੍ਹਾਂ ਫਾਸ਼ੀਵਾਦ ਤੇ ਨਾਜ਼ੀਵਾਦੀਆਂ ਦਾ ਪੈਰੋਕਾਰ ਹੈ | ਇਸ ਲਈ ਮÏਜੂਦਾ ਭਾਰਤੀ ਹਾਕਮਾਂ ਦੀਆਂ ਨੀਤੀਆਂ ਵਿਰੁੱਧ ਬੱਝਵਾਂ ਸੰਘਰਸ਼ ਕਰਨ ਦੀ ਲੋੜ ਹੈ | ਇਸੇ ਦÏਰਾਨ ਕਾਮਰੇਡ ਬਖਸ਼ੀ ਨੇ ਕਿਹਾ ਕਿ ਕਿਸੇ ਸਮਿਆਂ ਵਿੱਚ ਜਰਮਨੀ ਦੇ ਕਮਿਊਨਿਸਟਾਂ ਨੇ ਗਲਤੀਆਂ ਕੀਤੀਆਂ ਸਨ, ਭਾਰਤੀ ਕਮਿਊਨਿਸਟਾਂ ਨੂੰ ਉਹਨਾਂ (ਜਰਮਨ) ਦੀਆਂ ਗਲਤੀਆਂ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਧਣਾ ਹੋਵੇਗਾ |
ਐਡਵੋਕੇਟ ਬਖਸ਼ੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਸੀਂ ਸੰਪਰਦਾਇਕਤਾ ਵਿਰੁੱਧ ਲੜਨਾ ਹੈ, ਨਾ ਕਿ ਧਰਮ ਵਿਰੁੱਧ | ਕਾਰਲ ਮਾਰਕਸ ਨੇ ਧਰਮ ਵਿਰੁੱਧ ਕੁਝ ਨਹੀਂ ਲਿਖਿਆ, ਸਗੋਂ ਧਰਮ ਦਾ ਵਿਸ਼ਲੇਸ਼ਣ ਕੀਤਾ ਸੀ |
ਮਾਰਕਸ ਦਾ ਧਰਮ ਨੂੰ ਅਫੀਮ ਕਹਿਣ ਦੇ ਸੰਦਰਭ ਨੂੰ ਸਮਝਣ ਦੀ ਲੋੜ ਹੈ | ਭਾਰਤੀ ਸਮਾਜ ਵਿੱਚ ਜਟਲ ਜਾਤ-ਪਾਤ ਦੇ ਸਿਸਟਮ ਦੀ ਗੱਲ ਕਰਦਿਆਂ ਕਾਮਰੇਡ ਬਖਸ਼ੀ ਨੇ ਕਿਹਾ ਕਿ ਸਮਾਜੀ ਬਣਤਰ ਨੇ ਦਰਸ਼ਨ (ਫਲਸਫੇ) ਨੂੰ ਪ੍ਰਭਾਵਿਤ ਕੀਤਾ ਹੈ | ਉਹਨਾਂ ਨੇ ਇਸ ਗੱਲ ਦਾ ਧਿਆਨ ਰੱਖਣ ਲਈ ਕਿਹਾ ਕਿ ਜਦੋਂ ਕਿਸੇ ਮਾਮਲੇ ਵਿੱਚ ਗੱਲ ਕਰਨੀ ਹੋਵੇ ਤਾਂ ਉਸ ਵਿੱਚੋਂ ਤਰਕ ਨਜ਼ਰ ਆਵੇ, ਨਾਅਰਾ ਨਾ ਲੱਗੇ | ਇਸ ਮÏਕੇ ਸਰੋਤਿਆਂ ਵੱਲੋਂ ਸਵਾਲਾਂ ਦਾ ਵੀ ਸਿਲਸਿਲਾ ਚੱਲਿਆ | ਇਸ ਮÏਕੇ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਅਤੇ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਵੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ |




