ਅਹਿਮਦਾਬਾਦ : ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਪਿੰਡ ਆਮਧਾ ਵਿੱਚ ਸੱਪ ਕਰੰਟ ਲੱਗਣ ਨਾਲ ਬੇਹੋਸ਼ ਹੋ ਗਿਆ। ਐਮਰਜੈਂਸੀ ਦੀ ਸੂਚਨਾ ਮਿਲਦੇ ਹੀ ਵਾਈਲਡ ਰੈਸਕਿਊ ਟਰੱਸਟ ਦਾ ਰੈਸਕਿਊਅਰ ਮੁਕੇਸ਼ ਵਾਇਡ ਤੁਰੰਤ ਮੌਕੇ ’ਤੇ ਪੁੱਜਾ ਤੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਸ ਨੇ ਸੱਪ ਦੇ ਮੂੰਹ ਨਾਲ ਮੂੰਹ ਜੋੜ ਕੇ ਲੱਗਭੱਗ 25 ਮਿੰਟ ਸੀ ਪੀ ਆਰ (ਕਾਰਡੀਓਪੁਲਮੋਨਰੀ ਰੀਸਸੀਟੇਸ਼ਨ) ਦਿੱਤੀ। ਨਤੀਜੇ ਵਜੋਂ ਸੱਪ ਦੇ ਸਰੀਰ ਵਿੱਚ ਹਲਚਲ ਸ਼ੁਰੂ ਹੋਈ ਅਤੇ ਉਸ ਦਾ ਸਾਹ ਵਾਪਸ ਚੱਲਣ ਲੱਗਾ। ਪੂਰੀ ਤਰ੍ਹਾਂ ਸਿਹਤਮੰਦ ਹੋਣ ਤੋਂ ਬਾਅਦ ਸੱਪ ਨੂੰ ਨੇੜੇ ਦੇ ਜੰਗਲ ਵਿੱਚ ਛੱਡ ਦਿੱਤਾ ਗਿਆ।




