ਜੰਮੂ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਵੱਲੋਂ ਇੱਕ ਘਰ ਤੋਂ ਖਾਣਾ ਲੈ ਕੇ ਨੇੜਲੇ ਜੰਗਲ ਵਿੱਚ ਫ਼ਰਾਰ ਹੋਣ ਦੀ ਰਿਪੋਰਟ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਸ ਅਤੇ ਅਰਧ ਸੈਨਿਕ ਬਲਾਂ ਦੀ ਸਾਂਝੀ ਤਲਾਸ਼ੀ ਮੁਹਿੰਮ ਮਜਾਲਤਾ ਇਲਾਕੇ ਦੇ ਚੋਰ ਮੋਟੂ ਅਤੇ ਇਸ ਦੇ ਨਾਲ ਲੱਗਦੇ ਜੰਗਲੀ ਪਿੰਡਾਂ ਵਿੱਚ ਚਲਾਈ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਦੇਰ ਰਾਤ ਖੁਫੀਆ ਜਾਣਕਾਰੀ ਮਿਲੀ ਸੀ ਕਿ ਸ਼ਾਮ ਕਰੀਬ 6.30 ਵਜੇ ਦੋ ਅਣਪਛਾਤੇ ਅੱਤਵਾਦੀ ਚੋਰ ਮੋਟੂ ਪਿੰਡ ਦੇ ਮੰਗਤੂ ਰਾਮ ਦੇ ਘਰ ਆਏ ਅਤੇ ਉੱਥੋਂ ਖਾਣਾ ਲਿਆ। ਪੁਲਸ ਅਤੇ ਅਰਧ ਸੈਨਿਕ ਬਲਾਂ ਨੂੰ ਤੁਰੰਤ ਹਰਕਤ ਵਿੱਚ ਲਿਆਂਦਾ ਗਿਆ, ਪਰ ਅੱਤਵਾਦੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ।



