ਕਾਰਤੀ ਚਿਦੰਬਰਮ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮ

0
101

ਨਵੀਂ ਦਿੱਲੀ : ਸਥਾਨਕ ਅਦਾਲਤ ਨੇ ਮੰਗਲਵਾਰ ਚੀਨੀ ਵੀਜ਼ਾ ਘੁਟਾਲੇ ਦੇ ਮਾਮਲੇ ਵਿੱਚ ਕਾਂਗਰਸੀ ਸਾਂਸਦ ਕਾਰਤੀ ਪੀ. ਚਿਦੰਬਰਮ ਅਤੇ ਛੇ ਹੋਰਨਾਂ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਹੈ। ਸੀ ਬੀ ਆਈ ਦੇ ਵਿਸ਼ੇਸ਼ ਜੱਜ ਦਿਗਵਿਨੈ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੱਤ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਦੇ ਨਿਰਦੇਸ਼ ਦਿੱਤੇ, ਜਦ ਕਿ ਚੇਤਨ ਸ੍ਰੀਵਾਸਤਵ ਨਾਂਅ ਦੇ ਇੱਕ ਵਿਅਕਤੀ ਨੂੰ ਇਸ ਮਾਮਲੇ ਵਿੱਚੋਂ ਦੋਸ਼ਮੁਕਤ ਕਰ ਦਿੱਤਾ। ਅਦਾਲਤ ਨੇ ਮੁਲਜ਼ਮਾਂ ਵਿਰੁੱਧ ਕਥਿਤ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਇਹ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈੈ। ਜ਼ਿਕਰਯੋਗ ਹੈ ਕਿ ਕਾਰਤੀ ’ਤੇ 2011 ਵਿੱਚ ਇੱਕ ਪਾਵਰ ਕੰਪਨੀ ਲਈ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ, ਜਿਸ ਸਮੇਂ ਉਨ੍ਹਾ ਦੇ ਪਿਤਾ ਪੀ ਚਿਦੰਬਰਮ ਕੇਂਦਰੀ ਗ੍ਰਹਿ ਮੰਤਰੀ ਸਨ। ਸੀ ਬੀ ਆਈ ਨੇ ਇਸ ਸੰਬੰਧੀ ਅਕਤੂਬਰ 2024 ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।