ਸ਼ਿਮਲਾ : 2020-ਬੈਚ ਦੀ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਸੇਵਾ (ਅਧਿਕਾਰੀ ਅਤੇ ਮੌਜੂਦਾ ਸਬ ਡਿਵੀਜ਼ਨਲ ਮੈਜਿਸਟਰੇਟ ਸ਼ਿਮਲਾ (ਸ਼ਹਿਰੀ) ਓਸ਼ਿਨ ਸ਼ਰਮਾ ਦੁਆਰਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੀਆਂ ਹਾਲ ਹੀ ਦੀਆਂ ਵਾਇਰਲ ਪੋਸਟਾਂ ਦਾ ਸਖ਼ਤ ਨੋਟਿਸ ਲੈਂਦਿਆਂ, ਰਾਜ ਸਰਕਾਰ ਨੇ ਅਧਿਕਾਰੀ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਹਨ।
ਮੁੱਖ ਸਕੱਤਰ ਸੰਜੇ ਗੁਪਤਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ਼ਿਮਲਾ ਅਨੁਪਮ ਕਸ਼ਯਪ ਨੂੰ ਅਧਿਕਾਰੀ ਨੂੰ ਚੇਤਾਵਨੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਾ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਸੋਸ਼ਲ ਮੀਡੀਆ ’ਤੇ ਸਪਲੀਮੈਂਟਸ ਅਤੇ ਗਹਿਣਿਆਂ ਦਾ ਪ੍ਰਚਾਰ ਅਤੇ ਸਮਰਥਨ ਕਰਨ ਵਾਲੀ ਐਸ ਡੀ ਐਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਗਈਆਂ, ਜਿਸ ’ਤੇ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਅਤੇ ਇਹ ਮਾਮਲਾ ਸਰਕਾਰ ਦੇ ਵੀ ਧਿਆਨ ਵਿੱਚ ਆਇਆ ਜਿਸ ਨੇ ਤੁਰੰਤ ਅਧਿਕਾਰੀ ਨੂੰ ਚੇਤਾਵਨੀ ਜਾਰੀ ਕਰ ਦਿੱਤੀ। ਵਿਰੋਧ ਤੋਂ ਬਾਅਦ, ਅਧਿਕਾਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਪੋਸਟਾਂ ਹਟਾ ਦਿੱਤੀਆਂ ਅਤੇ ਹੁਣ ਤੱਕ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਨੂੰ ਵੀ ਡੀਐਕਟੀਵੇਟ ਕਰ ਦਿੱਤਾ ਹੈ।




