ਅਬੂ ਧਾਬੀ : ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਨੇ ਸ਼ੁੱਕਰਵਾਰ ਨੂੰ ਪੈਟਰੋਲੀਅਮ ਅਤੇ ਊਰਜਾ ਖੇਤਰ ਵਿੱਚ ਦੋ ਵੱਡੇ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਇਨ੍ਹਾਂ ਵਿੱਚ ਭਾਰਤ ਦੇ ਰਣਨੀਤਕ ਭੰਡਾਰਾਂ ਵਿੱਚ ਕੱਚੇ ਤੇਲ ਦੀ ਸਟੋਰੇਜ ਵਧਾਉਣ ਲਈ ਇੱਕ ਰਣਨੀਤਕ ਸਮਝੌਤਾ ਅਤੇ ਲੰਮੇ ਸਮੇਂ ਲਈ ਤਰਲ ਪੈਟਰੋਲੀਅਮ ਗੈਸ (ਐੱਲ ਪੀ ਜੀ) ਸਪਲਾਈ ਦਾ ਸਹਿਯੋਗ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਪੱਛਮੀ ਏਸ਼ੀਆ ਵਿੱਚ ਵਧ ਰਹੇ ਖੇਤਰੀ ਤਣਾਅ ਦੇ ਵਿਚਕਾਰ ਕਈ ਅਹਿਮ ਮੁੱਦਿਆਂ ‘ਤੇ ਡੂੰਘੀ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਨੇ ਰੱਖਿਆ, ਸ਼ਿਪਿੰਗ, ਬੁਨਿਆਦੀ ਢਾਂਚੇ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਮੁੰਦਰੀ ਖੇਤਰ ਵਿੱਚ ਹੁਨਰ ਵਧਾਉਣ ਲਈ ਅਹਿਮ ਸਮਝੌਤੇ ਕੀਤੇ।




