ਚੰਡੀਗੜ੍ਹ (ਨ ਜ਼ ਸ)- ਸੀ ਬੀ ਆਈ ਵੱਲੋਂ ਰਿਸ਼ਵਤ ਕਾਂਡ ‘ਚ ਫੜੇ ਮਲੋਟ ਦੇ ਵਿਕਾਸ ਗੋਇਲ ਨੂੰ ਅਚਾਨਕ ਤਬੀਅਤ ਵਿਗੜਨ ‘ਤੇ ਸੈਕਟਰ 32 ਵਿਚਲੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਵਿਕਾਸ ਗੋਇਲ ਤੇ ਉਸਦੇ ਬੇਟੇ ਰਾਘਵ ਗੋਇਲ ਤੋਂ ਇਲਾਵਾ ਡਰਾਈਵਰ ਇਸ ਵੇਲੇ ਨਿਆਇਕ ਹਿਰਾਸਤ ‘ਚ ਹਨ। ਸੀ ਬੀ ਆਈ ਨੇ 11 ਮਈ ਨੂੰ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਮਲੋਟ ਦੇ ਹੀ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਗਦੀ ਅਤੇ ਇੱਕ ਸੈਮਸੰਗ ਮੋਬਾਈਲ ਰਿਸ਼ਵਤ ਲੈਂਦੇ ਫੜਿਆ ਸੀ।




