ਜੇ ਈ ਈ ਐਡਵਾਂਸਡ ‘ਚ ਸ਼ੁਭਮ ਕੁਮਾਰ ਅੱਵਲ

0
9

ਨਵੀਂ ਦਿੱਲੀ (ਨ ਜ਼ ਸ)-ਦੇਸ਼ ਦੀ ਵਕਾਰੀ ਪ੍ਰੀਖਿਆ ‘ਜੇ ਈ ਈ ਐਡਵਾਂਸਡ’-2026 ਦੇ ਸੋਮਵਾਰ ਐਲਾਨੇ ਨਤੀਜਿਆਂ ਮੁਤਾਬਕ 56,880 ਉਮੀਦਵਾਰਾਂ ਨੇ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ 10,107 ਕੁੜੀਆਂ ਹਨ। ਆਈ ਆਈ ਟੀ ਦਿੱਲੀ ਜ਼ੋਨ ਦੇ ਸ਼ੁਭਮ ਕੁਮਾਰ ਨੇ ਕਾਮਨ ਰੈਂਕ ਲਿਸਟ ਵਿੱਚ 360 ਵਿੱਚੋਂ 330 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦਿੱਲੀ ਜ਼ੋਨ ਦੀ ਹੀ ਆਰੋਹੀ ਦੇਸ਼ਪਾਂਡੇ 360 ਵਿੱਚੋਂ 280 ਅੰਕ ਲੈ ਕੇ ਕੁੜੀਆਂ ਦੇ ਵਰਗ ਵਿੱਚੋਂ ਸਿਖਰ ‘ਤੇ ਰਹੀ, ਜਦੋਂਕਿ ਉਸ ਦਾ ਆਲ ਇੰਡੀਆ ਰੈਂਕ 77ਵਾਂ ਹੈ। ਕਬੀਰ ਛਿੱਲਰ ਨੇ 329 ਅੰਕਾਂ ਨਾਲ ਦੇਸ਼ ਭਰ ਵਿੱਚੋਂ ਦੂਜਾ ਅਤੇ ਜਤਿਨ ਚਾਹਰ ਨੇ 319 ਅੰਕਾਂ ਨਾਲ ਤੀਜਾ ਰੈਂਕ ਹਾਸਲ ਕੀਤਾ ਹੈ। 17 ਮਈ ਨੂੰ ਲਈ ਗਈ ਪ੍ਰੀਖਿਆ ਦੇ ਪੇਪਰ 1 ਅਤੇ ਪੇਪਰ 2 ਵਿੱਚ ਕੁੱਲ 1,79,694 ਉਮੀਦਵਾਰ ਬੈਠੇ ਸਨ।