ਜਸਟਿਸ ਸਿੰਧੂ ਦਾ ਦੇਹਾਂਤ

0
7

ਗੁਰੂਗ੍ਰਾਮ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ (59) ਦਾ ਐਤਵਾਰ ਤੜਕੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ 4 ਅਪਰੈਲ 1967 ਨੂੰ ਹਰਿਆਣਾ ਦੇ ਹਾਂਸੀ ਜ਼ਿਲ੍ਹੇ ਦੇ ਪਿੰਡ ਮਸੂਦਪੁਰ ਵਿੱਚ ਪੈਦਾ ਹੋਏ ਸਨ।
ਵਤਨ ਪਰਤਾਂਗੀ : ਹਸੀਨਾ
ਨਵੀਂ ਦਿੱਲੀ : ਦੋ ਸਾਲ ਪਹਿਲਾਂ ਭੱਜ ਕੇ ਭਾਰਤ ਆਈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਉਹ ਇਸ ਸਾਲ ਵਤਨ ਪਰਤ ਜਾਵੇਗੀ। ਐੱਨ ਡੀ ਟੀ ਵੀ ਨਾਲ ਇੱਕ ਇੰਟਰਵਿਊ ਵਿੱਚ ਹਸੀਨਾ ਨੇ ਕਿਹਾ ਕਿ ਉਹ ਮੌਤ ਤੋਂ ਨਹੀਂ ਡਰਦੀ।