ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਇੱਕ ਮੌਤ, 100 ਤੋਂ ਵੱਧ ਜ਼ਖ਼ਮੀ

0
14

ਪੁਰੀ : ਓਡੀਸਾ ਦੇ ਪੁਰੀ ਵਿੱਚ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਮਚ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 100 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ।
ਇਹ ਘਟਨਾ ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਉਸ ਵੇਲੇ ਵਾਪਰੀ, ਜਦੋਂ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਲੋਕਾਂ ਦੀ ਭੀੜ ਅਚਾਨਕ ਰੱਥਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਇਸ ਦੌਰਾਨ ਸੇਵਾਦਾਰ ਨੇ ਲੋਕਾਂ ਨੂੰ ਪਿੱਛੇ ਹਟਾਇਆ ਤੇ ਲੋਕਾਂ ਦੇ ਇੱਕ-ਦੂਜੇ ਨੂੰ ਧੱਕਾ ਦੇਣ ਨਾਲ ਭਗਦੜ ਮਚ ਗਈ ਅਤੇ ਲੋਕ ਇੱਕ-ਦੂਜੇ ਦੇ ਉੱਪਰ ਡਿੱਗਣ ਲੱਗੇ। ਇਹ ਸਭ ਉਸ ਵੇਲੇ ਹੋਇਆ ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਇਸ ਦੇ ਬਾਵਜੂਦ ਰੱਥ ਯਾਤਰਾ ਦੇ ਰਸਤੇ ‘ਤੇ ਲੱਖਾਂ ਸ਼ਰਧਾਲੂ ਮੌਜੂਦ ਹਨ। ਇਹ ਯਾਤਰਾ ਮੁੱਖ ਮੰਦਰ ਤੋਂ 3 ਕਿਲੋਮੀਟਰ ਦੂਰ ਬਣੇ ਗੁੰਡੀਚਾ ਮੰਦਰ ਤੱਕ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਰੀ ਦੀ ਇਸ ਇਤਿਹਾਸਕ ਯਾਤਰਾ ਵਿੱਚ ਭਗਦੜ ਮਚੀ ਹੋਵੇ, ਇਸ ਤੋਂ ਪਹਿਲਾਂ ਵੀ ਦੋ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ।