ਭਾਜਪਾ, ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਨੇ ਨਸ਼ੇ ਫੈਲਾਏ : ਮਾਨ

0
1

ਮੁਹਾਲੀ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਇਤਿਹਾਸਕ ਧਰਤੀ ਚੱਪੜਚਿੜੀ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਫੈਸਲਾਕੁੰਨ ਪੜਾਅ ਦਾ ਅਗਾਜ਼ ਕੀਤਾ ਅਤੇ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਬਣਾਉਣ ਲਈ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ¢ਇਸ ਮÏਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਚੋਰੀ-ਛਿਪੇ ਵੀ ਨਹੀਂ ਵਿਕਣ ਦਿੱਤਾ ਜਾਵੇਗਾ¢ਉਨ੍ਹਾ ਹਰ ਪੰਜਾਬੀ ਨੂੰ ਸੂਬੇ ਦੇ ਨÏਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਪੰਜਾਬ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਲਈ ਨਸ਼ਿਆਂ ਦੇ ਖਾਤਮੇ ਦੀ ਇਸ ਫੈਸਲਾਕੁੰਨ ਜੰਗ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ¢ ਰੈਲੀ ਦੇ ਨਾਲ ਸੁਝਾਅ ਅਤੇ ਸ਼ਿਕਾਇਤ ਬਕਸੇ ਹੋਣ ਅਤੇ ਫ਼ਿਲਮ ‘ਥਾਪੀ’ ਦੀ ਟੀਮ ਦੇ ਜਾਗਰੂਕਤਾ ਮੁਹਿੰਮ ਵਿੱਚ ਜੁੜਨ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੋਰ ਵੀ ਕਾਰਗਰ ਹੋ ਗਈ ਹੈ |
ਮੁੱਖ ਮੰਤਰੀ ਨੇ ਨÏਜਵਾਨਾਂ ਨੂੰ ਨਸ਼ਿਆਂ ਦੀ ਬਜਾਏ ਸਿੱਖਿਆ ਅਤੇ ਖੇਡਾਂ ਨੂੰ ਅਪਣਾਉਣ ਦੀ ਅਪੀਲ ਕੀਤੀ¢ ਮੁੱਖ ਮੰਤਰੀ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੂੰ ਨਸ਼ੇ ਫੈਲਾਉਣ ਅਤੇ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ ਠਹਿਰਾਇਆ¢ਐੱਕਸ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ”ਅੱਜ ਇਤਿਹਾਸਕ ਧਰਤੀ ਚੱਪੜਚਿੜੀ ਤੋਂ ਬਾਈਕ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੇ ਆਖਰੀ ਪੜਾਅ ਦੀ ਸ਼ੁਰੂਆਤ ਹੈ | ਨਸ਼ਿਆਂ ਵਿਰੁੱਧ ਲੜਾਈ ਇਕੱਲੀ ਸਰਕਾਰ ਜਾਂ ਪੁਲਸ ਦੀ ਜ਼ਿੰਮੇਵਾਰੀ ਨਹੀਂ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ¢ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਅਦਾਕਾਰਾ ਨੀਰੂ ਬਾਜਵਾ, ਫ਼ਿਲਮ ‘ਥਾਪੀ’ ਦੀ ਟੀਮ ਅਤੇ ਪੰਜਾਬ ਦੇ ਭਲੇ ਦੀ ਸੋਚ ਰੱਖਣ ਵਾਲੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ¢ਪੰਜਾਬ ਗੁਰੂਆਂ, ਪੀਰਾਂ, ਸੰਤਾਂ, ਸ਼ਹੀਦਾਂ, ਖਿਡਾਰੀਆਂ ਅਤੇ ਬਹਾਦਰ ਜਰਨੈਲਾਂ ਦੀ ਧਰਤੀ ਹੈ¢ਆਓ, ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਇਸ ਦੀ ਰੰਗਲਾ ਪੰਜਾਬ ਵਾਲੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਇਕੱਠੇ ਹੋਈਏ |ਇਨਕਲਾਬ ਜ਼ਿੰਦਾਬਾਦ |””ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “’ਇਤਿਹਾਸਕ ਧਰਤੀ ਚੱਪੜਚਿੜੀ ਤੋਂ ਆਖਰੀ ਪੜਾਅ ਦੀ ਸ਼ੁਰੂਆਤ ਦਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਇਹ ਧਰਤੀ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅਨਿਆਂ ਅਤੇ ਜ਼ੁਲਮ ਵਿਰੁੱਧ ਲੜੀ ਗਈ ਇਤਿਹਾਸਕ ਜੰਗ ਨਾਲ ਜੁੜੀ ਹੋਈ ਹੈ¢ਉਹੀ ਸਾਹਸ, ਕੁਰਬਾਨੀ ਅਤੇ ਦਿ੍ੜ੍ਹਤਾ ਦੀ ਭਾਵਨਾ ਪੰਜਾਬ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਅਗਵਾਈ ਦੇਵੇਗੀ¢ਉਨ੍ਹਾ ਕਿਹਾ ਕਿ “ਬਾਈਕਰਾਂ ਦੀ ਇਹ ਰੈਲੀ ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਵਿੱਚੋਂ ਲੰਘੇਗੀ ਅਤੇ ਪਿੰਡਾਂ ਤੇ ਸ਼ਹਿਰਾਂ ਤੱਕ ਨਸ਼ਿਆਂ ਵਿਰੁੱਧ ਸੁਨੇਹਾ ਪਹੁੰਚਾਏਗੀ¢ਸੂਬੇ ਦੀ ਭਲਾਈ ਅਤੇ ਵਿਕਾਸ ਲਈ ਲੋਕਾਂ ਦੇ ਸੁਝਾਅ ਇਕੱਠੇ ਕਰਨ ਵਾਸਤੇ ਰੈਲੀ ਦੇ ਨਾਲ ਵਿਸ਼ੇਸ਼ ਵਾਹਨ ਵੀ ਚੱਲੇਗਾ¢ਇਹ ਪਹਿਲਕਦਮੀ ਲੋਕਾਂ ਦੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ ਅਤੇ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਫੈਲਾਏਗੀ, ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਲੋਕ ਲਹਿਰ ਬਣ ਜਾਵੇਗੀ¢ਮਾਨ ਨੇ ਕਿਹਾ ਕਿ “ਰੈਲੀ ਦÏਰਾਨ ਲੋਕਾਂ ਲਈ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਜਾਂ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇਕ ਸ਼ਿਕਾਇਤ ਬਕਸਾ ਵੀ ਮÏਜੂਦ ਹੋਵੇਗਾ¢ਉਨ੍ਹਾ ਕਿਹਾ ਕਿ “ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾਣ ਵਾਲੇ ਡਰੋਨਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਰੋਕਣ ਲਈ ਸਰਹੱਦਾਂ ‘ਤੇ ਐਂਟੀ-ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ¢ ਰੁਜ਼ਗਾਰ ਦੇ ਮÏਕੇ ਸਿਰਜਣ ‘ਤੇ ਚਾਨਣਾ ਪਾਉਂਦਿਆਂ ਮਾਨ ਨੇ ਕਿਹਾ ਕਿ“ਅਸੀਂ ਭਰਤੀ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣਾਉਂਦੇ ਹੋਏ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ 70,885 ਸਰਕਾਰੀ ਨÏਕਰੀਆਂ ਦਿੱਤੀਆਂ ਹਨ¢ਉਨ੍ਹਾ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਇਸ ਦੇ ਲੋਕਾਂ ਲਈ ਸੁਰੱਖਿਅਤ, ਸਿਹਤਮੰਦ ਤੇ ਖੁਸ਼ਹਾਲ ਭਵਿੱਖ ਸਿਰਜਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ¢