ਇੰਡੀਆ ਬਲਾਕ ਅੱਜ ਫਿਰ ਸੜਕਾਂ ‘ਤੇ ਉੱਤਰੇਗਾ

0
7

ਨਵੀਂ ਦਿੱਲੀ (ਨ ਜ਼ ਸ)-ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ 12 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਦੀ ਪੁਸ਼ਟੀ ਕਰਦਿਆਂ ਇਸ ਲਾਮਬੰਦੀ ਨੂੰ ਲੋਕਤੰਤਰ ਅਤੇ ਵੋਟਿੰਗ ਅਧਿਕਾਰਾਂ ਦੀ ਰੱਖਿਆ ਲਈ ‘ਦੂਜਾ ਆਜ਼ਾਦੀ ਸੰਘਰਸ਼’ ਦੱਸਿਆ | ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ, ਇਸ ਦੇ ਇੰਡੀਆ ਬਲਾਕ ਭਾਈਵਾਲ ਅਤੇ ਦੇਸ਼ ਭਰ ਦੇ ਨੌਜਵਾਨ ਸੋਮਵਾਰ ਵੋਟ ਚੋਰੀ ਲੈ ਕੇ ਗਿਆਨੇਸ਼ ਵਿਰੁੱਧ ਸੜਕਾਂ ‘ਤੇ ਉਤਰਨਗੇ | ਉਨ੍ਹਾ ਕਿਹਾ ਕਿ ਪਾਰਟੀ ਵਰਕਰਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ, ਜਿੱਥੇ ਉਹ ਠਹਿਰੇ ਹੋਏ ਸਨ |