ਚੇਨਈ (ਨ ਜ਼ ਸ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਇਹ ਕਹਿੰਦਿਆਂ ਚੇਨਈ ਦੇ ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਲਈ ਉਪਲਬਧ ਮੌਕਿਆਂ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ ਕਿ ਦੁਨੀਆ ਮਸਲਿਆਂ ਦੇ ਹੱਲ ਲੱਭ ਰਹੀ ਹੈ ਅਤੇ ਉਨ੍ਹਾਂ ਕੋਲ ਇਹ ਪ੍ਰਦਾਨ ਕਰਨ ਦੀ ਸਮਰੱਥਾ ਹੈ | ਜੈਗੋਪਾਲ ਗਰੋੜੀਆ ਹਿੰਦੂ ਵਿਦਿਆਲਿਆ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ‘ਇਹ ਤੁਹਾਡਾ ਸਮਾਂ ਹੈ, ਇਹ ਤੁਹਾਡਾ ਮੌਕਾ ਹੈ, ਮੈਂ ਤੁਹਾਡੇ ਵਿੱਚ ਭਵਿੱਖ ਦੇਖਦਾ ਹਾਂ |’ ਇਸ ਤੋਂ ਪਹਿਲਾਂ ਮੋਦੀ ਨੇ ਚੇਨਈ ਵਿੱਚ 13,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ |
ਉਨ੍ਹਾ ਕਿਹਾ ਕਿ ਇਹ ਪ੍ਰੋਜੈਕਟ ਤਾਮਿਲਨਾਡੂ ਭਰ ਦੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨਗੇ | ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੇ ਵੀ ਸੀਨੀਅਰ ਰਾਜ ਅਤੇ ਕੇਂਦਰੀ ਨੇਤਾਵਾਂ ਦੇ ਨਾਲ ਮੰਚ ‘ਤੇ ਮੌਜੂਦ ਸਨ |




