ਸੰਘ ਨੂੰ ਮੋਟੀ ਫੰਡਿੰਗ

0
4

ਡੱਚ ਮੀਡੀਆ ਵੈੱਬਸਾਈਟ ਬੇਲਿੰਗਕੈਟ, ਜੋ ਖੋਜੀ ਪੱਤਰਕਾਰੀ ਕਰਦੀ ਹੈ, ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿੱਚ ਦਾਨ ਫੰਡ, ਜਿਸ ਰਾਹੀਂ ਦਾਨੀ ਆਪਣੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਚੈਰੀਟੇਬਲ ਸੰਗਠਨਾਂ ਨੂੰ ਪੈਸੇ ਦੇ ਸਕਦੇ ਹਨ, ਆਰ ਐੱਸ ਐੱਸ ਦੇ ਸੰਗਠਨਾਂ ਨੂੰ ਲੱਖਾਂ ਡਾਲਰ ਭੇਜਣ ਦਾ ਸਾਧਨ ਬਣ ਗਏ ਹਨ | ਅਮਰੀਕਾ ਵਿੱਚ ਰਜਿਸਟਰਡ ਦੋ ਐੱਨ ਜੀ ਓਜ਼ ਨੂੰ 2020 ਅਤੇ 2024 ਦੇ ਵਿਚਕਾਰ ਅਜਿਹੇ ਫੰਡਾਂ ਤੋਂ ਘੱਟੋ-ਘੱਟ ਕਰੀਬ 230 ਕਰੋੜ ਰੁਪਏ ਪ੍ਰਾਪਤ ਹੋਏ | ਇਹ ਐੱਨ ਜੀ ਓਜ਼ ਹਨ ਏਕਲ ਵਿਦਿਆਲਿਆ ਫਾਊਾਡੇਸ਼ਨ ਆਫ ਯੂ ਐੱਸ ਏ ਇੰਕ. (ਏਕਲ ਯੂ ਐੱਸ ਏ) ਅਤੇ ਸੇਵਾ ਇੰਟਰਨੈਸ਼ਨਲ ਇੰਕ. (ਸੇਵਾ ਯੂ ਐੱਸ ਏ) | ਬੇਲਿੰਗਕੈਟ ਨੇ ਇਹ ਰਿਪੋਰਟ ਫਾਰਮ 990, ਯੂ ਐੱਸ ਗੈਰ-ਮੁਨਾਫ਼ਾ ਸੰਗਠਨਾਂ ਲਈ ਲਾਜ਼ਮੀ ਟੈਕਸ ਫਾਈਲਿੰਗ ਦੇ ਨਾਲ-ਨਾਲ ਸੰਗਠਨਾਂ ਦੀਆਂ ਵੈੱਬਸਾਈਟਾਂ, ਪ੍ਰਕਾਸ਼ਨਾਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੇ ਬਿਆਨਾਂ ਦਾ ਅਧਿਐਨ ਕਰਨ ਤੋਂ ਬਾਅਦ ਤਿਆਰ ਕੀਤੀ ਹੈ |
ਰਿਪੋਰਟ ਮੁਤਾਬਕ ਦੋਵਾਂ ਸੰਗਠਨਾਂ ਨੇ 2020 ਅਤੇ 2024 ਦੇ ਵਿਚਕਾਰ 1178 ਲੱਖ ਡਾਲਰ ਦੇ ਯੋਗਦਾਨ ਅਤੇ ਗ੍ਰਾਂਟ ਪ੍ਰਾਪਤ ਕਰਨ ਦੀ ਰਿਪੋਰਟ ਦਿੱਤੀ | ਇਸ ਰਕਮ ਵਿੱਚੋਂ ਘੱਟੋ-ਘੱਟ 244 ਲੱਖ ਡਾਲਰ ਡੋਨਰ-ਐਡਵਾਈਜ਼ਡ ਫੰਡ (ਦਾਨੀ-ਸਲਾਹਕਾਰ ਫੰਡ-ਡੀ ਏ ਐੱਫ) ਚਲਾਉਣ ਵਾਲੀਆਂ 34 ਸੰਸਥਾਵਾਂ ਤੋਂ ਆਏ ਸਨ | ਡੀ ਏ ਐੱਫ ਅਮਰੀਕਾ ਵਿੱਚ ਇੱਕ ਚੈਰੀਟੇਬਲ ਦਾਨ ਪ੍ਰਣਾਲੀ ਹੈ | ਵਿਅਕਤੀ ਫੰਡ ਵਿੱਚ ਪੈਸੇ ਦਾਨ ਕਰਦੇ ਹਨ ਅਤੇ ਟੈਕਸ ਲਾਭ ਪ੍ਰਾਪਤ ਕਰਦੇ ਹਨ | ਫਿਰ ਉਹ ਸਿਫ਼ਾਰਸ਼ ਕਰ ਸਕਦੇ ਹਨ ਕਿ ਪੈਸਾ ਕਿਸ ਚੈਰੀਟੇਬਲ ਸੰਗਠਨ ਜਾਂ ਐੱਨ ਜੀ ਓ ਨੂੰ ਦਿੱਤਾ ਜਾਣਾ ਚਾਹੀਦਾ ਹੈ | ਇਹ ਫੰਡ ਗੈਰ-ਮੁਨਾਫਾ ਸਪਾਂਸਰਿੰਗ ਸੰਗਠਨਾਂ ਵੱਲੋਂ ਮੈਨੇਜ ਕੀਤੇ ਜਾਂਦੇ ਹਨ | ਇਹ ਸੰਗਠਨ ਅਮਰੀਕੀ ਵਿਦੇਸ਼ ਵਿਭਾਗ ਕੋਲ ਫਾਰਮ 990 ਦਾਇਰ ਕਰਦੇ ਹਨ, ਜੋ ਗ੍ਰਾਂਟਾਂ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਅਤੇ ਦਾਨ ਕੀਤੀ ਗਈ ਰਕਮ ਬਾਰੇ ਵੇਰਵੇ ਪ੍ਰਦਾਨ ਕਰਦਾ ਹੈ | ਹਾਲਾਂਕਿ ਇਹ ਦਸਤਾਵੇਜ਼ ਆਮ ਤੌਰ ‘ਤੇ ਅਸਲ ਦਾਨੀ ਦੀ ਪਛਾਣ ਨਹੀਂ ਦੱਸਦੇ ਹਨ | ਇਸ ਤਰ੍ਹਾਂ, ਜਦੋਂ ਕਿ ਪ੍ਰਾਪਤਕਰਤਾ ਸੰਗਠਨ ਦੀ ਪਛਾਣ ਜਨਤਕ ਰਿਕਾਰਡਾਂ ਤੋਂ ਕੀਤੀ ਜਾ ਸਕਦੀ ਹੈ, ਅਸਲ ਦਾਨੀ ਦੀ ਪਛਾਣ ਜਾਂ ਦਾਨ ਦੇ ਸਰੋਤ ਨੂੰ ਅਸਪੱਸ਼ਟ ਰੱਖਿਆ ਜਾ ਸਕਦਾ ਹੈ |
ਅਮਰੀਕਾ ਵਿੱਚ ਤਿੰਨ ਪ੍ਰਮੁੱਖ ਫੰਡਰਾਂ ਵਿੱਚ ਫਿਡੇਲਿਟੀ ਚੈਰੀਟੇਬਲ, ਅਮੈਰੀਕਨ ਆਨਲਾਈਨ ਗਿਵਿੰਗ ਫਾਊਾਡੇਸ਼ਨ (ਏ ਓ ਜੀ ਐੱਫ) ਅਤੇ ਚਾਰਲਸ ਸ਼ਵਾਬ ਨਾਲ ਸੰਬੰਧਤ ਡੀ ਏ ਐੱਫ ਗਿਵਿੰਗ 360 ਸ਼ਾਮਲ ਹਨ | ਇਨ੍ਹਾਂ ਤਿੰਨਾਂ ਨੇ ਮਿਲ ਕੇ ਦੋਵਾਂ ਸੰਸਥਾਵਾਂ ਨੂੰ ਲੱਗਭੱਗ 2 ਕਰੋੜ ਡਾਲਰ, ਜਾਂ 81.7 ਪ੍ਰਤੀਸ਼ਤ, ਡੀ ਏ ਐੱਫ ਗ੍ਰਾਂਟਾਂ ਪ੍ਰਦਾਨ ਕੀਤੀਆਂ | ਇਸ ਵਿਵਸਥਾ ‘ਤੇ ਸਵਾਲ ਉਠਾਏ ਗਏ ਹਨ, ਕਿਉਂਕਿ ਦਾਨ ਦਾ ਸਰੋਤ ਹਮੇਸ਼ਾ ਜਨਤਕ ਰਿਕਾਰਡਾਂ ਤੋਂ ਆਸਾਨੀ ਨਾਲ ਉਪਲੱਬਧ ਨਹੀਂ ਹੁੰਦਾ ਹੈ | ਏਕਲ ਵਿਦਿਆਲਿਆ ਫਾਊਾਡੇਸ਼ਨ, ਜੋ ਕਿ ਹਿਊਸਟਨ, ਟੈਕਸਾਸ ਵਿੱਚ ਸਥਿਤ ਹੈ, ਦਾ ਕਹਿਣਾ ਹੈ ਕਿ ਇਸ ਦਾ ਮਿਸ਼ਨ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਅਤੇ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ | ਇਸ ਦਾ ਕੰਮ ਭਾਰਤ ਵਿੱਚ ਏਕਲ ਵਿਦਿਆਲਿਆ ਪ੍ਰੋਜੈਕਟ ਦੇ ਵਿਸਥਾਰ ਨਾਲ ਜੁੜਿਆ ਹੋਇਆ ਹੈ | ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਕਈ ਸਾਲਾਂ ਤੋਂ ਏਕਲ ਵਿਦਿਆਲਿਆ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ | ਦੋਸ਼ ਲੱਗਦੇ ਹਨ ਕਿ ਏਕਲ ਸਕੂਲ ਗਰੀਬ ਅਤੇ ਹਾਸ਼ੀਏ ‘ਤੇ ਧੱਕੇ ਗਏ ਭਾਈਚਾਰਿਆਂ ਦੇ ਬੱਚਿਆਂ ਅਤੇ ਅÏਰਤਾਂ ਵਿੱਚ ਹਿੰਦੂਤਵ ਵਿਚਾਰਧਾਰਾ ਅਤੇ ਮੁਸਲਮਾਨਾਂ ਤੇ ਈਸਾਈਆਂ ਬਾਰੇ ਨਕਾਰਾਤਮਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਉਤਸ਼ਾਹਤ ਕਰਦੇ ਹਨ | ਸੇਵਾ ਇੰਟਰਨੈਸ਼ਨਲ ਇੰਕ. ਵੀ ਹਿਊਸਟਨ ਵਿੱਚ ਸਥਿਤ ਹੈ ਅਤੇ ਆਪਣੇ-ਆਪ ਨੂੰ ਹਿੰਦੂ ਧਰਮ ‘ਤੇ ਅਧਾਰਤ ਇੱਕ ਗੈਰ-ਮੁਨਾਫਾ ਮਾਨਵਤਾਵਾਦੀ ਸੇਵਾ ਸੰਸਥਾ ਵਜੋਂ ਦਰਸਾਉਂਦੀ ਹੈ | 2023 ਵਿੱਚ ਆਪਣੇ ਬਾਨੀ ਮੈਂਬਰ ਵੇਦ ਪ੍ਰਕਾਸ਼ ਨੰਦਾ ਦੀ ਮੌਤ ‘ਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਸੰਗਠਨ ਨੇ ਲਿਖਿਆ ਕਿ ਉਹ ਆਰ ਐੱਸ ਐੱਸ ਦੇ ਆਦਰਸ਼ਾਂ ਨੂੰ ਪ੍ਰਣਾਏ ਹੋਏ ਸਨ | ਦਸੰਬਰ 2024 ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੇਵਾ ਭਾਰਤੀ ਦੀ ਸਥਾਪਨਾ ਵਿੱਚ ਆਰ ਐੱਸ ਐੱਸ ਦੇ ਨੇਤਾਵਾਂ ਦੀ ਭੂਮਿਕਾ ਦੀ ਚਰਚਾ ਕੀਤੀ ਸੀ |
ਆਰ ਐੱਸ ਐੱਸ ਭਾਰਤ ਵਿੱਚ ਇੱਕ ਰਜਿਸਟਰਡ ਸੰਗਠਨ ਵਜੋਂ ਕੰਮ ਨਹੀਂ ਕਰਦਾ ਹੈ ਅਤੇ ਇਸ ਦਾ ਕੋਈ ਰਸਮੀ ਮੈਂਬਰਸ਼ਿਪ ਢਾਂਚਾ ਨਹੀਂ ਹੈ | ਆਰ ਐੱਸ ਐੱਸ ਦੇ ਸਰੋਤਾਂ, ਵਿੱਤ, ਪ੍ਰਭਾਵ ਅਤੇ ਗਤੀਵਿਧੀਆਂ ਦੀ ਕੋਈ ਸੁਤੰਤਰ ਨਿਗਰਾਨੀ ਨਹੀਂ ਹੈ | ਜਵਾਬਦੇਹੀ ਅਤੇ ਜਨਤਕ ਜਾਂਚ ਦੀ ਘਾਟ ਸੰਗਠਨ ਦੀ ਵਿਆਪਕ ਪਹੁੰਚ ਅਤੇ ਪ੍ਰਭਾਵ ਨੂੰ ਦੇਖਦੇ ਹੋਏ ਗੰਭੀਰ ਸਵਾਲ ਖੜ੍ਹੇ ਕਰਦੀ ਹੈ |