ਲੋਕ ਸ਼ਕਤੀ ਨੇ ਸਰਕਾਰਾਂ ਨੂੰ ਸੋਚਣ ਲਈ ਕੀਤਾ ਮਜਬੂਰ : ਅਰਸ਼ੀ

0
5

ਮਾਨਸਾ (ਆਤਮਾ ਸਿੰਘ ਪਮਾਰ)
ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਦੇ ਬੁੱਧਵਾਰ ਅੱਠਵੇਂ ਦਿਨ ਸੀ ਪੀ ਆਈ ਦੇ ਨੈਸ਼ਨਲ ਕੌਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸ਼ਕਤੀ ਤੇ ਲੋਕ ਰੋਹ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ¢ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਝੋਟਾ ਦੇ ਘਰ ਆਉਣਾ ਤੇ ਮੁੱਖ ਮੰਤਰੀ ਵੱਲੋਂ ਸੀ ਬੀ ਆਈ ਦੀ ਇਨਕੁਆਰੀ ਸੰਬੰਧੀ ਦਿੱਤਾ ਬਿਆਨ ਇਸ ਗੱਲ ਦੀ ਗਵਾਹੀ ਭਰਦੇ ਹਨ¢ਉਨ੍ਹਾ ਕਿਹਾ ਕਿ ਨਸ਼ਾ ਤਸਕਰਾਂ, ਸਿਆਸੀ ਤੇ ਸਰਕਾਰੀ ਤੰਤਰ ਦੇ ਗੱਠਜੋੜ ਨੂੰ ਤੋੜੇ ਬਿਨਾਂ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਨਹੀਂ ਰੋਕਿਆ ਜਾ ਸਕਦਾ | ਉਨ੍ਹਾ ਕਿਹਾ ਕਿ ਝੋਟਾ ਕਤਲ ਕਾਂਡ ‘ਚ ਸ਼ਾਮਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਇਨਸਾਫਪਸੰਦ ਲੋਕਾਂ ਵਲੋਂ ਰੱਖੀਆਂ ਮੰਗਾਂ ਤੁਰੰਤ ਮੰਨੀਆਂ ਜਾਣ | ਉਨ੍ਹਾ ਐਕਸ਼ਨ ਕਮੇਟੀ ਤੇ ਪਰਵਾਰ ਨੂੰ ਵਿਸ਼ਵਾਸ ਦਵਾਇਆ ਕਿ ਭਵਿੱਖ ‘ਚ ਅੰਦੋਲਨ ਦੀ ਜਿੱਤ ਤੱਕ ਪਾਰਟੀ ਆਪਣੀ ਸਮੁੱਚੀ ਸ਼ਕਤੀ ਝੋਕਣ ਤੋਂ ਗੁਰੇਜ਼ ਨਹੀਂ ਕਰੇਗੀ¢