ਮੋਗਾ (ਇਕਬਾਲ ਸਿੰਘ ਖਹਿਰਾ)
ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਆਪਣੇ ਮਹਿਬੂਬ ਆਗੂ, ਉੱਘੇ ਮਾਰਕਸਵਾਦੀ ਅਧਿਆਪਕ, ਚੋਟੀ ਦੇ ਕਮਿਊਨਿਸਟ ਅਤੇ ਮੁਲਾਜ਼ਮ ਲਹਿਰ ਦੇ ਸਿਰਮÏਰ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 38ਵੀਂ ਬਰਸੀ ਬੁੱਧਵਾਰ ਮੋਗਾ ਬੱਸ ਸਟੈਂਡ ਵਿਖੇ ਇਨਕਲਾਬੀ ਉਤਸ਼ਾਹ ਨਾਲ ਮਨਾਈ ਗਈ | ਇਸ ਮÏਕੇ ਵੱਖ-ਵੱਖ ਜਨਤਕ ਜਥੇਬੰਦੀਆਂ, ਮੁਲਾਜ਼ਮ, ਕਿਸਾਨ, ਮਜ਼ਦੂਰ, ਨÏਜਵਾਨ ਅਤੇ ਵਿਦਿਆਰਥੀ, ਨਰੇਗਾ ਕਾਮਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕਰਦਿਆਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ¢
ਸਮਾਗਮ ਦੀ ਸ਼ੁਰੂਆਤ ਮÏਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਜ਼ਿਲ੍ਹਾ ਪਾਰਟੀ ਅਤੇ ਪਰਵਾਰ ਵੱਲੋਂ ਹਾਜ਼ਰ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਮਾਰਕਸਵਾਦੀ ਸਿਧਾਂਤਾਂ ਤੋਂ ਸੇਧ ਲੈਣ ਵਾਲੇ ਸੁਚੇਤ ਅਤੇ ਸਿਧਾਂਤਕ ਤੌਰ ‘ਤੇ ਮਜ਼ਬੂਤ ਆਗੂ ਸਨ¢ਉਹ ਸਮੱਸਿਆਵਾਂ ਨੂੰ ਦੂਜਿਆਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਸਮਝਣ ਤੇ ਸਪੱਸ਼ਟ ਢੰਗ ਨਾਲ ਉਹਨਾਂ ਦਾ ਹੱਲ ਕਰਨ ਦੀ ਮੁਹਾਰਤ ਰੱਖਦੇ ਸਨ | ਸੰਘਰਸ਼ ਦੇ ਮੈਦਾਨ ਵਿੱਚ ਉਨ੍ਹਾਂ ਦੀਆਂ ਦਲੀਲਾਂ ਵਿਰੋਧੀਆਂ ਨੂੰ ਵੀ ਪ੍ਰਭਾਵਤ ਕਰਦੀਆਂ ਸਨ | ਉਨ੍ਹਾ ਕਿਹਾ ਕਿ ਪਿਛਲੇ 38 ਸਾਲਾਂ ਤੋਂ ਲਗਾਤਾਰ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਣਾ ਉਹਨਾ ਵੱਲੋਂ ਕੀਤੇ ਕੰਮਾਂ ਅਤੇ ਲੋਕਾਂ ਦੇ ਉਹਨਾਂ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ¢
ਏਟਕ ਦੇ ਸਕੱਤਰ ਵਿਦਿਆ ਗਿਰੀ ਸਾਗਰ ਨੇ ਕਿਹਾ ਕਿ ਪਬਲਿਕ ਸੈਕਟਰ ਸਮਾਜ ਦੀ ਆਰਥਿਕਤਾ ਅਤੇ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦਾ ਅਹਿਮ ਆਧਾਰ ਹੈ | ਸਰਕਾਰੀ ਅਦਾਰਿਆਂ ਦੀ ਰਾਖੀ ਕਰਨਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਆਮ ਲੋਕਾਂ ਨੂੰ ਸਿੱਖਿਆ, ਸਿਹਤ, ਆਵਾਜਾਈ ਅਤੇ ਹੋਰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ | ਉਨ੍ਹਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਨ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਵਧ ਰਿਹਾ ਹੈ ਅਤੇ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਦਾ ਟਾਕਰਾ ਕਰਨ ਅਤੇ ਪਬਲਿਕ ਸੈਕਟਰ ਦੀ ਰਾਖੀ ਲਈ ਮਜ਼ਬੂਤ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ | ਇਹੀ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ¢
ਸੀ ਪੀ ਆਈ ਪੰਜਾਬ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਲੋਕਤੰਤਰੀ ਅਤੇ ਸੰਵਿਧਾਨਕ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ | ਮÏਜੂਦਾ ਦÏਰ ਵਿੱਚ ਲੋਕਾਂ ਦੇ ਬੋਲਣ, ਧਰਨਾ ਦੇਣ, ਪ੍ਰਦਰਸ਼ਨ ਕਰਨ ਅਤੇ ਇਥੋਂ ਤੱਕ ਕਿ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਤੋਂ ਵੀ ਰੋਕਿਆ ਜਾ ਰਿਹਾ | ਉਨ੍ਹਾ ਲਾਲ ਝੰਡੇ ਦੀ ਅਗਵਾਈ ਹੇਠ ਲੋਕਾਂ ਨੂੰ ਇਕੱਠੇ ਹੋ ਕੇ ਮÏਜੂਦਾ ਪ੍ਰਬੰਧ ਵਿੱਚ ਬਦਲਾਅ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ | ਉਨ੍ਹਾ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਬੇਨਿਯਮੀਆਂ ਅਤੇ ਵੋਟਰ ਸੂਚੀਆਂ ਦੀ ਸੋਧ (ਐੱਸ ਆਈ ਆਰ) ਦੇ ਨਾਂਅ ‘ਤੇ ਸ਼ਰੇਆਮ ਧਾਂਦਲੀਆਂ ਕੀਤੀਆਂ ਗਈਆਂ ਹਨ¢ਚੋਣ ਪ੍ਰਕਿਰਿਆ ਨਾਲ ਸੰਬੰਧਤ ਫ਼ੈਸਲਿਆਂ ਕਾਰਨ 13 ਕਰੋੜ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕੀਤਾ ਗਿਆ ਹੈ¢ਕਈ ਸੂਬਿਆਂ ‘ਚ ਬਣੀਆਂ ਭਾਜਪਾ ਦੀਆਂ ਸਰਕਾਰਾਂ ਦੇ ਨਾਲ ਕੇਂਦਰ ਸਰਕਾਰ ਇਹਨਾਂ ਧਾਂਦਲੀਆਂ ਦਾ ਹੀ ਨਤੀਜਾ ਹਨ | ਅੱਜ ਦੇਸ਼ ਦੀ ਨਵੀਂ ਪੀੜ੍ਹੀ ਜੈੱਨ ਜ਼ੀ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਕੇ ਦੱਸ ਦਿੱਤਾ ਕਿ ਨੌਜਵਾਨ ਕਦੇ ਵੀ ਹੋ ਰਹੀਆਂ ਘਪਲੇਬਾਜ਼ੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਹੁਣ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਕੇਂਦਰ ਦੀ ਸਰਕਾਰ ਨਿਸ਼ਾਨੇ ‘ਤੇ ਹੈ | ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ, ਗੈਂਗਸਟਰਵਾਦ, ਨਸ਼ਿਆਂ ਦੀ ਭਰਮਾਰ, ਭਿ੍ਸ਼ਟਾਚਾਰ ਦੀ ਸਥਿਤੀ ਇਹ ਹੈ ਕਿ ਕਤਲ ਹੋਣਾ ਆਮ ਘਟਨਾ ਬਣ ਗਿਆ ਹੈ | ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਰਕਾਰ ਦਾ ਵਿਹਾਰ ਦੁਸ਼ਮਣੀ ਵਾਲਾ ਹੈ | ਉਹਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਨ ਲਈ ਮਹਿੰਗੇ ਵਕੀਲ ਕੀਤੇ ਜਾ ਰਹੇ ਹਨ |
ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਫਿਰਕਿਆਂ, ਜਾਤਾਂ ਵਿੱਚ ਵੰਡ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ | ਕਾਲਜ ਯੂਨੀਵਰਸਿਟੀ ਵਰਗੇ ਸਰਬ-ਸਾਂਝੇ ਅਦਾਰਿਆਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ, ਜੋ ਭਾਰਤ ਵਰਗੇ ਮੁਲਕ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਬਿਲਕੁਲ ਉਲਟ ਹੈ | ਚੰਗੀ ਸਿੱਖਿਆ ਅਤੇ ਸਸਤਾ ਇਲਾਜ ਲੋਕਾਂ ਦਾ ਬੁਨਿਆਦੀ ਹੱਕ ਹੈ, ਜਿਸ ਤੋਂ ਸਮਾਜ ਨੂੰ ਵਾਂਝੇ ਕੀਤਾ ਜਾ ਰਿਹਾ ਹੈ¢ਇੱਕ ਪਾਸੇ ਦੇਸ਼ ਦੇ ਅੰਨ ਭੰਡਾਰ ਖੁੱਲ੍ਹੇ ਅਸਮਾਨ ਥੱਲੇ ਖਰਾਬ ਹੋ ਰਹੇ ਹਨ, ਦੂਜੇ ਪਾਸੇ ਕੁਪੋਸ਼ਣ ਅਤੇ ਭੱੁਖਮਰੀ ਦੇ ਅੰਕੜੇ ਲਗਾਤਾਰ ਵਧ ਰਹੇ ਹਨ | ਪੰਜਾਬ ਦਾ ਪਾਣੀ ਦਿਨੋ-ਦਿਨ ਡੂੰਘਾ ਹੋ ਰਿਹਾ ਹੈ | ਸੱਤਾਧਾਰੀ ਪਾਰਟੀਆਂ ਲਈ ਇਹ ਸਵਾਲ ਗੰਭੀਰ ਹੋਣਾ ਚਾਹੀਦਾ ਹੈ, ਪਰ ਇਸ ਦੇ ਉਲਟ ਉਹ ਕੇਵਲ ਲਾਲਚੀ ਵਾਅਦੇ ਕਰਕੇ ਆਪਣੀਆਂ ਕੁਰਸੀਆਂ ਪੱਕੀਆਂ ਕਰ ਰਹੇ ਹਨ ਅਤੇ ਲੋਕ ਵਾਰ-ਵਾਰ ਠੱਗੇ ਜਾ ਰਹੇ ਹਨ | ਬਿਹਤਰ ਸਮਾਜ ਬਣਾਉਣ ਲਈ ਯਤਨਸ਼ੀਲ ਧਿਰਾਂ ਨੂੰ ਪਛਾਣ ਕੇ ਲੋਕ ਲਹਿਰਾਂ ਨੂੰ ਹੋਰ ਵੱਡਾ ਕਰਨਾ ਹੀ ਬਾਈ ਨਛੱਤਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ |
ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕਿਹਾ ਕਿ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਉਨ੍ਹਾਂ ਸੁਚੇਤ ਟਰੇਡ ਯੂਨੀਅਨ ਆਗੂਆਂ ਵਿੱਚੋਂ ਸਨ, ਜਿਨ੍ਹਾਂ ਪਬਲਿਕ ਸੈਕਟਰ ਦੀ ਰਾਖੀ ਅਤੇ ਭਿ੍ਸ਼ਟਾਚਾਰ ਵਿਰੁੱਧ ਸੰਘਰਸ਼ ਨੂੰ ਨਾਲੋ-ਨਾਲ ਅੱਗੇ ਵਧਾਇਆ | ਉਨ੍ਹਾ ਸਰਕਾਰੀ ਅਦਾਰਿਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਯਤਨ ਕਰਨ ਦੇ ਨਾਲ-ਨਾਲ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਅਤੇ ਸਿਧਾਂਤਕ ਤÏਰ ‘ਤੇ ਮਜ਼ਬੂਤ ਆਗੂ ਤਿਆਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ | ਉਨ੍ਹਾ ਕਿਹਾ ਕਿ ‘ਨਛੱਤਰ ਸਿੰਘ ਧਾਲੀਵਾਲ ਭਵਨ’ ਅੱਜ ਵੀ ਮਾਰਕਸਵਾਦੀ ਫਲਸਫ਼ੇ ਦੇ ਅਧਿਐਨ ਦੇ ਕੇਂਦਰ ਵਜੋਂ ਆਪਣੀ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ (ਏ ਆਈ), ਆਧੁਨਿਕ ਤਕਨਾਲੋਜੀ ਦੇ ਵਿਕਾਸ ਨਾਲ ਪੈਦਾਵਾਰੀ ਸ਼ਕਤੀਆਂ ਵਿੱਚ ਵੱਡੇ ਬਦਲਾਅ ਆ ਰਹੇ ਹਨ, ਪਰ ਇਸ ਦੇ ਨਾਲ ਹੀ ਹਰ ਵਿਅਕਤੀ ਲਈ ਰੁਜ਼ਗਾਰ ਯਕੀਨੀ ਬਣਾਉਣ ਦਾ ਸਵਾਲ ਵੀ ਮਹੱਤਵਪੂਰਨ ਬਣ ਗਿਆ ਹੈ | ਬੇਰੁਜ਼ਗਾਰੀ ਦੇ ਹੱਲ ਲਈ ਸਾਨੂੰ ਕਾਮਰੇਡ ਧਾਲੀਵਾਲ ਦਾ ਮਾਰਕਸਵਾਦੀ ਫਲਸਫਾ ਰਾਹ ਦਰਸਾਉਂਦਾ ਹੈ ਕਿ ਸਾਨੂੰ ਹਰ ਹੱਥ ਨੂੰ ਰੁਜ਼ਗਾਰ ਦੇਣ ਲਈ ਕਾਨੂੰਨ ਦੁਆਰਾ ਸਥਾਪਤ ਕੰਮ ਦਿਹਾੜੀ ਘੱਟ ਕਰਨੀ ਪਵੇਗੀ¢
ਸਰਬ ਭਾਰਤ ਨÏਜਵਾਨ ਸਭਾ ਦੇ ਕÏਮੀ ਪ੍ਰਧਾਨ ਸੁਖਜਿੰਦਰ ਸਿੰਘ ਮਹੇਸਰੀ ਨੇ ਕਿਹਾ ਕਿ ਅੱਜ ਦੁਨੀਆ ਪੱਧਰ ਦਾ ਵਰਤਾਰਾ ਦੱਸਦਾ ਹੈ ਕਿ ਸਰਮਾਏਦਾਰੀ ਆਪਣੀ ਚਰਮ ਸੀਮਾ ‘ਤੇ ਹੈ ਉਹ ਆਪਣੀ ਉਮਰ ਲੰਮੀ ਕਰਨ ਲਈ ਹਰ ਤਰੀਕੇ ਦਾ ਹੱਥਕੰਡਾ ਅਪਣਾ ਰਹੀ ਹੈ, ਜਿਸ ਦੇ ਚਲਦਿਆਂ ਸਪੇਨ, ਫਰਾਂਸ, ਇਟਲੀ, ਬੈਲਜੀਅਮ, ਅਲਬਾਨੀਆ ਆਦਿ ਵਰਗੇ ਦੇਸ਼ਾਂ ਦੇ ਨÏਜਵਾਨ ਸਿੱਖਿਆ, ਰੁਜ਼ਗਾਰ ਅਤੇ ਮਹਿੰਗਾਈ ਆਦਿ ਮੁੱਦਿਆਂ ਨੂੰ ਲੈ ਕੇ ਸੜਕਾਂ ‘ਤੇ ਹਨ | ਇਹ ਵਰਤਾਰਾ ਦੱਸਦਾ ਹੈ ਕਿ ਸੰਸਾਰ ਸਰਮਾਏਦਾਰੀ ਪ੍ਰਬੰਧ ਆਪਣਾ ਸਮਾਂ ਵਿਹਾਅ ਚੁੱਕਿਆ ਅਤੇ ਮਨੁੱਖਤਾ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਨਜਿੱਠਣ ਦੇ ਅਯੋਗ ਹੈ | ਦੁਨੀਆ ਪੱਧਰ ‘ਤੇ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਦੀ ਇੱਕ ਝਲਕ ਸਾਡੇ ਦੇਸ਼ ਵਿੱਚ ਵੀ ਜੈੱਨ ਜ਼ੀ ਦੇ ਰੂਪ ‘ਚ ਦੇਖਣ ਨੂੰ ਮਿਲ ਰਹੀ ਹੈ | ਉਨ੍ਹਾ ਕਿਹਾ ਕਿ ਹੁਣ ਉਹ ਦਿਨ ਬਹੁਤੀ ਦੂਰ ਨਹੀਂ, ਜਦੋਂ ਨÏਜਵਾਨਾਂ ਨੂੰ ਕੰਮ ਦੀ ਗਰੰਟੀ ਦਿੰਦਾ ਭਗਤ ਸਿੰਘ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਵਿੱਚ ਜਵਾਨੀ ਖੁਦ ਪਾਸ ਕਰਵਾਵੇਗੀ | ਇਹ ਸਮਾਂ ਹੋਰ ਨੇੜੇ ਆਵੇ, ਇਹਦੇ ਲਈ ਸਾਨੂੰ ਕੰਮ ਕਰਨਾ ਹੋਵੇਗਾ, ਇਹੀ ਕਾਮਰੇਡ ਨਛੱਤਰ ਧਾਲੀਵਾਲ ਨੂੰ ਸ਼ਰਧਾਂਜਲੀ ਹੋਵੇਗੀ | ਜਥੇਬੰਦੀ ਦੇ ਸਰਪ੍ਰਸਤ ਗੁਰਦੀਪ ਸਿੰਘ ਮੋਤੀ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਮੂਹ ਸਰਕਾਰੀ ਅਦਾਰਿਆਂ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ ¢ਕਾਰਜਕਾਲ ਲਗਭਗ ਪੂਰਾ ਹੋਣ ਵਾਲਾ ਹੈ, ਪਰ ਰੋਡਵੇਜ਼ ਵਿਭਾਗ ਨੂੰ ਇੱਕ ਵੀ ਨਵੀਂ ਬੱਸ ਨਸੀਬ ਨਹੀਂ ਹੋਈ | ਮੁਫ਼ਤ ਸਫ਼ਰ ਸਹੂਲਤਾਂ ਦਾ 1100 ਕਰੋੜ ਰੁਪਿਆ ਸਰਕਾਰ ਸਿਰ ਹੋਣ ਕਰਕੇ ਵਿਭਾਗ ਸਪੇਅਰ ਪਾਰਟਸ ਅਤੇ ਬੈਟਰੀਆਂ ਖਰੀਦਣ ਤੋਂ ਵੀ ਅਸਮਰੱਥ ਹੋ ਚੁੱਕਿਆ ਹੈ | ਉਹਨਾਂ ਕਿਹਾ ਕਿ ਚੰਗੀ ਸਿੱਖਿਆ ਅਤੇ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ | ਇਹਨਾਂ ਸੇਵਾਵਾਂ ਦੀ ਰਾਖੀ ਅਤੇ ਉਨ੍ਹਾਂ ਦੇ ਵਿਸਥਾਰ ਲਈ ਸਾਂਝੇ ਸੰਘਰਸ਼ ਦੀ ਲੋੜ ਹੈ | ਇਸ ਮÏਕੇ ਐੱਨ ਆਰ ਆਈ ਸਾਥੀਆਂ ਵੱਲੋਂ ਹਰ ਸਾਲ ਵਾਂਗੂ ਪਾਏ ਆਰਥਿਕ ਯੋਗਦਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ¢ਸਮਾਗਮ ਦÏਰਾਨ ‘ਧਾਲੀਵਾਲ ਯਾਦਗਾਰੀ ਡਾਇਰੀ’ ਵੀ ਰਿਲੀਜ਼ ਕੀਤੀ ਗਈ | ਉਨ੍ਹਾ ਦੇ ਜੱਦੀ ਪਿੰਡ ਬੱਧਨੀ ਖੁਰਦ ਦੇ ਹੋਣਹਾਰ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ | ਇਪਟਾ ਮੋਗਾ ਦੀ ਟੀਮ ਵੱਲੋਂ ਇਨਕਲਾਬੀ ਨਾਟਕ, ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ | ਸਟੇਜ ਦੀ ਕਾਰਵਾਈ ਜਗਦੀਸ਼ ਸਿੰਘ ਚਾਹਲ ਨੇ ਸੁਚੱਜੇ ਢੰਗ ਨਾਲ ਨਿਭਾਈ | ਇਸ ਮÏਕੇ ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਖਦੇਵ ਸ਼ਰਮਾ, ਦਿਗਵਿਜੇਪਾਲ ਸ਼ਰਮਾ, ਗੁਰਮੇਲ ਸਿੰਘ ਨਾਹਰ, ਹਰੀ ਬਹਾਦਰ ਬਿੱਟੂ, ਪਿ੍ੰਸੀਪਲ ਪੂਰਨ ਸਿੰਘ ਸੰਧੂ, ਡਾਕਟਰ ਇੰਦਰਵੀਰ ਗਿੱਲ, ਡਾਕਟਰ ਪਵਨ ਥਾਪਰ, ਪ੍ਰੇਮ ਚਾਵਲਾ, ਪਲਵਿੰਦਰ ਸਿੰਘ ਸਿੱਧੂ, ਭੁਪਿੰਦਰ ਸੇਖੋਂ, ਸਵਰਨ ਖੋਸਾ, ਜਗਸੀਰ ਖੋਸਾ ਅਤੇ ਜਸਪ੍ਰੀਤ ਬੱਧਨੀ, ਜਥੇਬੰਦੀ ਦੇ ਪ੍ਰਧਾਨ ਦੀਦਾਰ ਸਿੰਘ ਮੰਡ, ਜਨਰਲ ਸਕੱਤਰ ਗੁਰਜੰਟ ਕੋਕਰੀ, ਬਚਿੱਤਰ ਧੋਥੜ, ਗੁਰਜੀਤ ਜਲੰਧਰ, ਬਿਕਰਮਜੀਤ ਸਿੰਘ, ਸੁਰਿੰਦਰ ਬਰਾੜ, ਗੁਰਚਰਨ ਕÏਰ ਅਤੇ ਅਮਨਦੀਪ ਕÏਰ ਰੱਤੂ ਆਸ਼ਾ ਵਰਕਰ, ਸੂਰਤ ਸਿੰਘ ਧਰਮਕੋਟ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਹਰਦਿਆਲ ਸਿੰਘ ਘਾਲੀ, ਅਵਤਾਰ ਸਿੰਘ ਧਰਮਕੋਟ, ਗੁਰਮੇਲ ਸਿੰਘ ਰਜੀਵਾਲਾ, ਕ੍ਰਿਸ਼ਨ ਕੁਮਾਰ ਕਿਸ਼ਨਪੁਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ |





