ਪਹਿਲੀ ਦੀ ਦਿੱਲੀ ਰੈਲੀ ‘ਚ ਸੀ ਪੀ ਆਈ ਦੀ ਲੁਧਿਆਣਾ ਇਕਾਈ ਵਧ-ਚੜ੍ਹ ਕੇ ਹਿੱਸਾ ਲਵੇਗੀ

0
10

ਲੁਧਿਆਣਾ (ਨ ਜ਼ ਸ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜ਼ਿਲ੍ਹਾ ਲੁਧਿਆਣਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਐਤਵਾਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪਾਰਟੀ ਦੇ ਆਗੂ ਅਤੇ ਮਲੌਦ ਦੀ ਨਗਰ ਕਮੇਟੀ ਦੇ ਮੈਂਬਰ ਭਗਵਾਨ ਸਿੰਘ ਸੋਮਲ ਖੇੜੀ ਦੀ ਪ੍ਰਧਾਨਗੀ ਹੇਠ ਹੋਈ¢ ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮÏਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ¢ ਉਪਰੰਤ ਪਾਰਟੀ ਦੇ ਕÏਮੀ ਸਕੱਤਰੇਤ ਦੇ ਮੈਂਬਰ ਬੰਤ ਸਿੰਘ ਬਰਾੜ, ਜੋ ਲੁਧਿਆਣਾ ਜ਼ਿਲ੍ਹੇ ਦੇ ਇੰਚਾਰਜ ਵੀ ਹਨ, ਨੇ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਸੂਬੇ ਦੇ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ¢ ਉਨ੍ਹਾ ਕਿਹਾ ਕਿ ਸਾਰੀ ਦੁਨੀਆ ਇਜ਼ਰਾਈਲ ਦੇ ਆਗੂ ਨੇਤਨਯਾਹੂ ਦੀ ਗਾਜ਼ਾ ਵਿੱਚ ਨਸਲਕੁਸ਼ੀ ਦੀ ਨੀਤੀ ਦੇ ਖਿਲਾਫ ਹੈ, ਪਰ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਇਲ ਨੂੰ ਆਪਣੀ ਪਿੱਤਰ ਭੂਮੀ ਮੰਨਦਾ ਹੈ¢ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਅੰਦੋਲਨ ਬਾਰੇ ਉਹਨਾ ਕਿਹਾ ਕਿ ਪਾਰਟੀ ਵੱਲੋਂ ਆਪਣੇ ਤÏਰ ‘ਤੇ 27 ਅਕਤੂਬਰ ਨੂੰ ਦਿੱਲੀ ਵਿੱਚ ਹਿਊਮਨ ਚੇਨ ਬਣਾਈ ਜਾਵੇਗੀ ਅਤੇ ਉਸ ਤੋਂ ਬਾਅਦ ਇਕ ਨਵੰਬਰ ਨੂੰ ਰਾਮ ਲੀਲ੍ਹਾ ਗਰਾਊਾਡ ਵਿੱਚ ਇੰਡੀਆ ਗਠਜੋੜ ਵੱਲੋਂ ਦਿੱਤੇ ਸੱਦੇ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਕਾਰਕੁਨ ਤੇ ਆਗੂ ਪਹੁੰਚਣਗੇ¢ ਪੰਜਾਬ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਭਗਤ ਸਿੰਘ ਦਾ ਨਾਂਅ ਲੈ ਕੇ ਸੱਤਾ ਵਿੱਚ ਆਈ ‘ਆਪ’ ਪਾਰਟੀ ਨਿੱਤ ਦਿਹਾੜੇ ਹੱਕ ਮੰਗਦੇ ਮੁਲਾਜ਼ਮਾਂ ਅਤੇ ਲੋਕਾਂ ਤੇ ਡਾਂਗਾਂ ਵਰ੍ਹਾ ਰਹੀ ਹੈ, ਪਰ ਲੋਕ ਆਉਣ ਵਾਲੀਆਂ 2027 ਦੀਆਂ ਅਸੈਂਬਲੀ ਚੋਣਾਂ ਵਿੱਚ ਭਗਵੰਤ ਮਾਨ ਨੂੰ ਭਾਂਜ ਦੇਣਗੇ¢ਜ਼ਿਲ੍ਹਾ ਸਕੱਤਰ ਡੀ ਪੀ ਮÏੜ ਨੇ ਏਜੰਡਾ ਪੇਸ਼ ਕੀਤਾ, ਜਿਸ ‘ਤੇ ਆਏ ਵੱਖ-ਵੱਖ ਸਾਥੀਆਂ ਨੇ ਆਪਣੇ ਵਿਚਾਰ ਰੱਖੇ¢ ਸਾਰੇ ਸਾਥੀਆਂ ਦੇ ਵਿਚਾਰਾਂ ਤੋਂ ਬਾਅਦ ਮÏੜ ਨੇ ਐਗਜੈਕਟਿਵ ਕਮੇਟੀ ਵੱਲੋਂ ਸਰਬਸੰਮਤੀ ਨਾਲ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ¢ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 27 ਅਕਤੂਬਰ ਨੂੰ ਪਾਰਟੀ ਵੱਲੋਂ ਹਿਊਮਨ ਚੇਨ ਲਈ ਦਿੱਤੇ ਸੱਦੇ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਜ਼ਿਲ੍ਹੇ ਵਿੱਚੋਂ ਸਾਥੀ ਭਾਗ ਲੈਣਗੇ¢ ਇਸੇ ਤਰ੍ਹਾਂ ਇਕ ਨਵੰਬਰ ਨੂੰ ਇੰਡੀਆ ਬਲਾਕ ਦੇ ਸੱਦੇ ‘ਤੇ ਰਾਮਲੀਲ੍ਹਾ ਗਰਾਊਾਡ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਕੀਤੀ ਜਾਣ ਵਾਲੀ ਸਾਂਝੀ ਰੈਲੀ ਵਿੱਚ ਪਾਰਟੀ ਦੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਣਗੇ¢ ਇੱਕ ਹੋਰ ਫੈਸਲੇ ਅਨੁਸਾਰ ਇਕ, ਦੋ ਅਤੇ ਤਿੰਨ ਦਸੰਬਰ ਨੂੰ ਬਦਲਾਵ ਰੈਲੀ ਮÏਕੇ ਦਿੱਤੇ ਗਏ ਸੱਦੇ ਮੁਤਾਬਕ ਜੇਲ੍ਹ ਭਰੋ ਅੰਦੋਲਨ ਵਿੱਚ ਲੁਧਿਆਣਾ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਵੱਡੀ ਰੈਲੀ ਕਰਕੇ ਗਿ੍ਫਤਾਰੀਆਂ ਦਿੱਤੀਆਂ ਜਾਣਗੀਆਂ¢ ਮÏੜ ਨੇ ਦੱਸਿਆ ਕਿ ਮੀਟਿੰਗ ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ 14 ਅਸੈਂਬਲੀ ਸੀਟਾਂ ‘ਤੇ ਖੱਬੀਆਂ ਅਤੇ ਹੋਰ ਧਰਮ ਨਿਰਪੱਖ ਤੇ ਲੋਕਤੰਤਰੀ ਪਾਰਟੀਆਂ ਨਾਲ ਰਲ ਕੇ ਚੋਣ ਲੜਨ ਦਾ ਵਿਚਾਰ ਕੀਤਾ ਗਿਆ¢ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਚਮਕੌਰ ਸਿੰਘ ਬਰਮੀ, ਐੱਮ ਐੱਸ ਭਾਟੀਆ, ਡਾ: ਰਜਿੰਦਰ ਪਾਲ ਸਿੰਘ ਅÏਲਖ, ਰਮੇਸ਼ ਰਤਨ, ਵਿਜੇ ਕੁਮਾਰ, ਐਡਵੋਕੇਟ ਨਵਲ ਛਿੱਬੜ, ਗੁਰਮੇਲ ਸਿੰਘ ਮੈਲਡੇ-ਸੁਧਾਰ ਬਲਾਕ, ਜਗਦੀਸ਼ ਰਾਏ ਬੌਬੀ—ਮਾਛੀਵਾੜਾ ਬਲਾਕ, ਕਰਤਾਰ ਰਾਮ-ਰਾਏਕੋਟ ਬਲਾਕ, ਪਿ੍ੰਸੀਪਲ ਜਗਜੀਤ ਸਿੰਘ-ਮਲÏਦ ਬਲਾਕ, ਰਾਮ ਪ੍ਰਤਾਪ, ਬਲਬੀਰ ਸਿੰਘ ਮਾਨ, ਐੱਸ ਪੀ ਸਿੰਘ ਅਤੇ ਸੂਬਾ ਹੈੱਡਕੁਆਰਟਰ ਤੋਂ ਪਾਰਟੀ ਆਗੂ ਮਹਿੰਦਰ ਪਾਲ ਸਿੰਘ ਵੀ ਇਸ ਸਮੇਂ ਹਾਜ਼ਰ ਸਨ |