ਜਲੰਧਰ (ਕੇਸਰ)
ਬਹੁ-ਗੁਣਵੰਤੀ ਸ਼ਖਸੀਅਤ, ਗ਼ਦਰ ਲਹਿਰ ਦੇ ਬਾਲ-ਜਰਨੈਲ ਅਤੇ ਚÏਮੁਖ਼ੀਆ ਚਿਰਾਗ਼ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮÏਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਰਾਭਾ ਦੀ ਨਿੱਕੜੀ ਉਮਰ ਦੀ ਲਾਸਾਨੀ ਕੁਰਬਾਨੀ ਅਤੇ ਅਮਿੱਟ ਘਾਲਣਾ ਤੋਂ ਰÏਸ਼ਨੀ ਲੈ ਕੇ ਸਾਡੇ ਸਮਿਆਂ ਅੰਦਰ ਸਾਮਰਾਜੀ ਅਤੇ ਦੇਸੀ ਲੁੱਟ, ਦਾਬੇ, ਅਨਿਆਂ ਅਤੇ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਜਨ-ਆਧਾਰ ਵਾਲੀ ਜ਼ਬਰਦਸਤ ਜਨਤਕ ਲਹਿਰ ਖੜ੍ਹੀ ਕਰਨ ਵਾਲੀ ਨÏਜਵਾਨ ਪੀੜ੍ਹੀ ਨੂੰ ਦੇਸ-ਬਦੇਸ਼ ਧੱਕੇ ਖਾਣ ਦੀ ਬਜਾਏ ਸ਼ਹੀਦ ਸਰਾਭਾ ਵਰਗਿਆਂ ਦੇ ਸੁਪਨੇ ਸਾਕਾਰ ਕਰਨ ਲਈ ਚਿੰਤਨ ਅਤੇ ਸੰਗਰਾਮ ਦੇ ਪਿੜ੍ਹ ਮੱਲਣ ਦਾ ਸੱਦਾ ਦਿੱਤਾ ਹੈ¢ਸੋਮਵਾਰ ਦੀ ਵਿਚਾਰ-ਚਰਚਾ ਮਿਲਣੀ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਪ੍ਰੋ. ਤੇਜਿੰਦਰ ਵਿਰਲੀ ਅਤੇ ਡਾ. ਸੈਲੇਸ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਸ਼ਿਆਂ, ਖਪਤ ਸੱਭਿਆਚਾਰ, ਗੈਂਗਵਾਰ ਅਤੇ ਪਰਵਾਸ ਵਰਗੇ ਚੱਕਰਵਿਊ ‘ਚ ਘਿਰੀ ਚੜ੍ਹਦੀ ਜੁਆਨੀ ਨੂੰ ਆਪਣੇ ਗÏਰਵਸ਼ਾਲੀ ਇਤਿਹਾਸ ਦੇ ਸਿਰਜਕ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗਿਆਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਜੋ 16 ਸਾਲ ਦੀ ਉਮਰ ‘ਚ ਅਮਰੀਕਾ ਦੀ ਧਰਤੀ ‘ਤੇ ਗ਼ਦਰ ਲਹਿਰ ‘ਚ ਸ਼ਾਮਲ ਹੋਣ, 17 ਸਾਲ ਦੀ ਉਮਰੇ ‘ਗ਼ਦਰ’ ਅਖ਼ਬਾਰ ਦਾ ਸਹਾਇਕ ਸੰਪਾਦਕ ਬਣਨ ਅਤੇ ਆਜ਼ਾਦੀ ਦੀ ਲਹਿਰ ‘ਚ ਕੁੱਦਣ ਲਈ ਆਪਣੇ ਦੇਸ਼ ਆ ਕੇ 19 ਵਰਿ੍ਹਆਂ ਦੀ ਉਮਰ ‘ ਚ 16 ਨਵੰਬਰ 1915 ਨੂੰ ਆਪਣੇ ਸਾਥੀਆਂ ਸਮੇਤ ਕੇਂਦਰੀ ਜੇਲ੍ਹ ਲਾਹÏਰ ਵਿੱਚ ਹੱਸ ਕੇ ਫਾਂਸੀ ਦਾ ਰੱਸਾ ਚੁੰਮਦਾ ਹੋਇਆ ਅੰਤਮ ਜਿੱਤ ਤੱਕ ਗ਼ਦਰ ਦੀ ਗੂੰਜ ਜਾਰੀ ਰੱਖਣ ਦਾ ਪੈਗ਼ਾਮ ਦੇ ਕੇ ਗਿਆ ਹੈ¢ਵਿਚਾਰ-ਚਰਚਾ ਮਿਲਣੀ ‘ਚ ਜੁੜੇ ਨÏਜਵਾਨ ਵਿਦਿਆਰਥੀਆਂ ਨੇ ਵਿਸ਼ੇਸ਼ ਕਰਕੇ ਅਹਿਮ ਸੁਆਲ ਕੀਤੇ¢ ਸਮਾਜਕ ਬਰਾਬਰੀ ਕਿਵੇਂ ਆਏਗੀ? ਕੀ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਛੜ ਨਹੀਂ ਰਹੇ? ਨÏਜਵਾਨ ਪੀੜ੍ਹੀ ਨੂੰ ਸਾਰਥਕ, ਅਮੀਰ, ਭਵਿੱਖ਼ਮੁਖੀ, ਵਿਗਿਆਨਕ, ਤਰਕਸ਼ੀਲ, ਜਮਹੂਰੀ ਇਨਕਲਾਬੀ ਵਿਚਾਰਾਂ ਨਾਲ ਕਿਵੇਂ ਜੋੜੀਏ¢ਸੁਆਲ-ਜੁਆਬ ਦੀ ਇਹ ਲੜੀ ਕਾਫ਼ੀ ਸਾਰਥਕ ਰਹੀ¢ ਇਤਿਹਾਸ ਦੇ ਦਰਪਣ ਵਿੱਚੀਂ ਸਾਡਾ ਅੱਜ ਅਤੇ ਆਉਣ ਵਾਲਾ ਕੱਲ੍ਹ ਵੇਖਣ ਲਈ ਗਿਆਨ-ਵਿਗਿਆਨ ਅਤੇ ਵਿਚਾਰ-ਚਰਚਾ ਮਿਲਣੀਆਂ ਦਾ ਸਿਲਸਿਲਾ ਨਿਰੰਤਰ ਚੱਲਦਾ ਰੱਖਣ ਦੇ ਵਿਚਾਰਾਂ ‘ਤੇ ਸਭਨਾਂ ਦੀ ਸਾਂਝੀ ਰਾਏ ਬਣੀ¢ਕਮੇਟੀ ਦੀ ਤਰਫ਼ੋਂ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਪ੍ਰੋ. ਹਰਵਿੰਦਰ ਭੰਡਾਲ, ਪ੍ਰੋ. ਤੇਜਿੰਦਰ ਵਿਰਲੀ, ਰਣਜੀਤ ਸਿੰਘ ਅÏਲਖ ਅਤੇ ਅਮੋਲਕ ਸਿੰਘ ਤੇ ਹੋਰਨਾਂ ਮੈਂਬਰਾਂ ਨੇ ਆਏ ਸੁਆਲਾਂ ਨੂੰ ਮੁਖ਼ਾਤਬ ਹੁੰਦਿਆਂ ਵਿਦਿਆਰਥੀਆਂ ਨੂੰ ਆਪਣੀ ਇਤਿਹਾਸਕ ਭੂਮਿਕਾ ਅਦਾ ਕਰਨ ਲਈ ਚਿੰਤਨ ਅਤੇ ਸਰਗਰਮੀ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨ-ਸ਼ੈਲੀ ਤੋਂ ਸਿੱਖਣ ਦੀ ਅਪੀਲ ਕੀਤੀ¢





