ਸਿਲੇਬਸ ‘ਚ ਸ਼ਹੀਦਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਏ : ਸੀ ਪੀ ਆਈ

0
5

ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ)
ਸ਼ਹੀਦ ਕਰਤਾਰ ਸਿੰਘ ਸਰਾਭਾ, ਜਿਨ੍ਹਾ ਜਵਾਨੀ ਦੀ ਪਹਿਲੀ ਪÏੜੀ ‘ਤੇ ਹਾਲੇ ਕਦਮ ਰੱਖਿਆ ਹੀ ਸੀ ਕਿ ਆਜ਼ਾਦੀ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਹੋਏ ਆਪਣੇ ਜੀਵਨ ਦਾ ਬਲੀਦਾਨ ਦਿੱਤਾ, ਨੂੰ ਯਾਦ ਕਰਨ ਲਈ ਸੋਮਵਾਰ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਪਿੰਡ ਸਰਾਭਾ ਅਤੇ ਭਾਈ ਬਾਲਾ ਚÏਕ ਲੁਧਿਆਣਾ ਵਿਖੇ ਉਹਨਾ ਦੇ ਬੁੱਤਾਂ ‘ਤੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ ਗਈ¢ ਪਹਿਲਾਂ ਪਾਰਟੀ ਦੇ ਆਗੂ ਭਾਈ ਬਾਲਾ ਚੌਕ ਲੁਧਿਆਣਾ ਵਿਖੇ ਇਕੱਤਰ ਹੋਏ, ਉਹਨਾ ਦੇ ਬੁੱਤ ‘ਤੇ ਹਾਰ ਪਾਏ ਤੇ ਉਪਰੰਤ ਵੱਡੀ ਗਿਣਤੀ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਸਾਥੀਆਂ ਨੇ ਉਹਨਾ ਦੇ ਪਿੰਡ ਸਰਾਭਾ ਵਿਖੇ ਉਹਨਾ ਦੇ ਬੁੱਤ ਤੇ ਹਾਰ ਪਾ ਕੇ ਉਹਨਾ ਨੂੰ ਸ਼ਰਧਾਂਜਲੀ ਦਿੱਤੀ¢
ਇਸ ਮÏਕੇ ਬੋਲਦਿਆਂ ਜ਼ਿਲ੍ਹਾ ਸਕੱਤਰ ਡੀ ਪੀ ਮÏੜ ਨੇ ਕਿਹਾ ਕਿ ਕਰਤਾਰ ਸਿੰਘ ਨੇ ਭਰ ਜਵਾਨੀ ਵਿਚ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਅਤੇ ਦੇਸ਼ ਦੇ ਨÏਜਵਾਨਾਂ ਨੂੰ ਆਜ਼ਾਦੀ ਦੇ ਮਸਤਾਨੇ ਬਣ ਕੇ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਸੰਘਰਸ਼ ਕਰਨ ਦਾ ਰਾਹ ਦਿਖਾਇਆ¢ ਗਦਰ ਲਹਿਰ ਤੋਂ ਸੇਧ ਪ੍ਰਾਪਤ ਕਰਕੇ ਕੈਨੇਡਾ ਤੋਂ ਭਾਰਤ ਵਾਪਸ ਆ ਕੇ ਉਹਨਾ ਬਰਤਾਨਵੀ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਦਾ ਬੀੜਾ ਚੁੱਕਿਆ, ਪਰ ਬਰਤਾਨਵੀ ਸਰਕਾਰ ਨੇ ਉਹਨਾਂ ਨੂੰ ਗਿ੍ਫਤਾਰ ਕਰਕੇ ਬਿਨਾਂ ਕਿਸੇ ਉਮਰ ਬਾਰੇ ਸੋਚਦੇ ਹੋਏ 16 ਨਵੰਬਰ 1915 ਨੂੰ ਫਾਂਸੀ ਦੇ ਦਿੱਤੀ¢ ਉਹਨਾ ਦਾ ਮੁੱਖ ਮੰਤਵ ਅੰਗਰੇਜ਼ੀ ਸਾਮਰਾਜ ਨੂੰ ਕੱਢ ਕੇ ਇੱਕ ਖੁਦਮੁਖਤਾਰ ਲੋਕਤੰਤਰ ‘ਤੇ ਆਧਾਰਿਤ ਨਿਆਂ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਕਰਨ ਦਾ ਸੀ¢ ਉਹ ਭਾਵੇਂ ਸ਼ਹਾਦਤ ਦੇ ਗਏ, ਪਰ ਉਹਨਾ ਤੋਂ ਉਪਰੰਤ ਸ਼ਹੀਦੇ ਆਜ਼ਮ ਭਗਤ ਸਿੰਘ ਸਮੇਤ ਅਨੇਕਾਂ ਨÏਜਵਾਨਾਂ ਨੇ ਉਸ ਰਾਹ ‘ਤੇ ਚਲਦਿਆਂ ਬਰਤਾਨਵੀ ਬਸਤੀਵਾਦੀ ਸਰਕਾਰ ਨੂੰ ਚੁਣੌਤੀ ਦਿੱਤੀ ਤੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ¢ ਅਜੋਕੇ ਸਮੇਂ ਜਦੋਂ ਮÏਜੂਦਾ ਸਰਕਾਰ, ਜੋ ਕਿ ਉਸ ਵੇਲੇ ਅੰਗਰੇਜ਼ਾਂ ਦੀ ਟੱਟੂ ਸੀ ਤੇ ਹੁਣ ਉਹ ਅਮਰੀਕਾ ਸਮੇਤ ਹੋਰ ਸਾਮਰਾਜੀਆਂ ਦੀ ਦਲਾਲ ਸਰਕਾਰ ਹੈ, ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਦਾ ਮਹੱਤਵ ਸਾਡੇ ਲਈ ਹੋਰ ਵੀ ਵਧ ਜਾਂਦਾ ਹੈ¢ ਫਿਰਕੂ ਲੀਹਾਂ ‘ਤੇ ਸਮਾਜ ਨੂੰ ਵੰਡਣ ਵਾਲੀ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਇਹ ਸਰਕਾਰ ਨੂੰ ਜਿਸ ਦੇ 12 ਸਾਲ ਦੇ ਸ਼ਾਸਨ ਦੇ ਦÏਰਾਨ ਸਿੱਖਿਆ ਅਤੇ ਸਿਹਤ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਤੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਘੱਟ ਗਿਣਤੀਆਂ, ਇਸਤਰੀਆਂ ਤੇ ਦਲਿਤਾਂ ‘ਤੇ ਅੱਤਿਆਚਾਰ ਵਧ ਰਹੇ ਹਨ, ਨੂੰ ਗੱਦੀਓਾ ਲਾਉਣਾ ਪਰਮ ਕਰਤੱਵ ਬਣ ਗਿਆ ਹੈ¢ ਇਸ ਲਈ ਅੱਜ ਲੋੜ ਹੈ ਕਿ ਵਿਚਾਰਧਾਰਕ ਵਿਭਿੰਨਤਾ ਦੇ ਬਾਵਜੂਦ ਲੋਕਤੰਤਰ ਪੱਖੀ ਫਿਰਕਾਪ੍ਰਸਤ ਵਿਰੋਧੀ ਤੇ ਸਾਮਰਾਜ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਤੇ ਆਮ ਸ਼ਹਿਰੀਆਂ ਨੂੰ ਇਕੱਠੇ ਹੋਣਾ ਪਏਗਾ¢ ਜੰਤਰ ਮੰਤਰ ‘ਤੇ ਨÏਜਵਾਨਾਂ ਦਾ ਵਿਸ਼ਾਲ ਇਕੱਠ ਇਕ ਬਹੁਤ ਹੀ ਉਤਸ਼ਾਹਪੂਰਨ ਘਟਨਾ ਹੈ¢ ਇਸ ਉਪਰੰਤ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਦਿੱਲੀ ਵਿੱਚ ਵਿਸ਼ਾਲ ਰੈਲੀ, ਹਿਊਮਨ ਚੇਨ ਅਤੇ ਇੰਡੀਆ ਬਲਾਕ ਵੱਲੋਂ ਰਾਮਲੀਲ੍ਹਾ ਗਰਾਊਾਡ ਵਿਖੇ ਵਿਸ਼ਾਲ ਇਕੱਠ ਲੋਕਾਂ ਦੇ ਵਧ ਰਹੇ ਅੰਦੋਲਨ ਦਾ ਸਬੂਤ ਹਨ, ਪਰ ਫਾਸ਼ੀਵਾਦੀ ਛੇਤੀ ਮੰਨਦੇ ਨਹੀਂ¢ਉਹ ਕਈ ਕਿਸਮ ਦੀਆਂ ਕੁਚਾਲਾਂ ਚੱਲ ਕੇ ਸੱਤਾ ਵਿੱਚ ਬੈਠੇ ਰਹਿਣ ਦੀ ਕੋਸ਼ਿਸ਼ ਕਰਣਗੇ, ਪਰ ਲੋਕਾਂ ਦੀ ਆਵਾਜ਼ ਦੇ ਸਾਹਮਣੇ ਕੋਈ ਨਹੀਂ ਟਿਕ ਸਕਦਾ¢ ਮੋਦੀ ਸਰਕਾਰ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਹੋਏ ਸ਼ਹੀਦਾਂ ਦੇ ਬਾਰੇ ਸਕੂਲਾਂ ਦੇ ਸਿਲੇਬਸ ਵਿੱਚੋਂ ਜਾਣਕਾਰੀ ਨੂੰ ਕੱਢਿਆ ਜਾ ਰਿਹਾ ਹੈ¢ ਉਹਨਾ ਮੰਗ ਕੀਤੀ ਕਿ ਸ਼ਹੀਦਾਂ ਬਾਰੇ ਜਾਣਕਾਰੀ ਸਕੂਲਾਂ ਦੇ ਸਿਲੇਬਸ ਦਾ ਇੱਕ ਵਿਸਤਿ੍ਤ ਹਿੱਸਾ ਬਣਾਇਆ ਜਾਏ ਤੇ ਖਾਸ ਤÏਰ ‘ਤੇ ਪੰਜਾਬ ਸਰਕਾਰ ਨੂੰ ਇਸ ਬਾਰੇ ਪਹਿਲਕਦਮੀ ਕਰਨੀ ਚਾਹੀਦੀ ਹੈ | ਇਸ ਮÏਕੇ ਸੰਬੋਧਨ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਚਮਕÏਰ ਸਿੰਘ ਸਹਾਇਕ ਸਕੱਤਰ, ਐੱਮ ਐੱਸ ਭਾਟੀਆ ਸਹਾਇਕ ਸਕੱਤਰ, ਡਾ. ਅਰੁਣ ਮਿੱਤਰਾ, ਭਗਵਾਨ ਸਿੰਘ ਸੋਮਲਖੇੜੀ, ਐੱਸ ਪੀ ਸਿੰਘ ਅਤੇ ਹੋਰ ਪਾਰਟੀ ਆਗੂ ਸ਼ਾਮਲ ਸਨ¢