ਏਟਕ ਕਾਨਫਰੰਸ ‘ਚ ‘ਕਾ. ਇੰਦਰਜੀਤ ਗੁਪਤਾ ਨੁਮਾਇਸ਼’ ‘ਚ ਇਤਿਹਾਸ ਬੋਲਦੈ

0
6

ਬੈਂਗਲੁਰੂ. (ਗਿਆਨ ਸੈਦਪੁਰੀ) ਇੱਥੋਂ ਦੀ ਬੈਂਗਲੁਰੂ ਯੂਨੀਵਰਸਿਟੀ ਵਿੱਚ ਬਣੇ ਹੋਏ ਜਨਨਾ ਜੋਤੀ ਐਡੀਟੋਰੀਅਮ ਵਿੱਚ ਏਟਕ ਦੀ ਚੱਲ ਰਹੀ 43ਵੀਂ ਕÏਮੀ ਕਾਨਫਰੰਸ ਆਪਣੇ ਆਖਰੀ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ¢ ਕਾਨਫਰੰਸ ਦੇ ਰੁਝੇਵਿਆਂ ਵਿੱਚੋਂ ਡੈਲੀਗੇਟਾਂ ਨੂੰ ਕੁਝ ਸਮੇਂ ਦੀ ਵਿਹਲ ਮਿਲਦੀ ਹੈ ਤਾਂ ਉਹ ਕਰਨਾਟਕ ਦੀ ਭਾਸ਼ਾ, ਖਾਣਾ ਅਤੇ ਹੋਰ ਰੀਤੀ-ਰਿਵਾਜ ਜਾਨਣ ਲਈ ਬਿਹਬਲ ਹੋ ਜਾਂਦੇ ਹਨ¢ ਭਾਸ਼ਾ, ਬੋਲੀ ਬਾਰੇ ਗੱਲ ਕਰਨੀ ਹੋਵੇ ਤਾਂ ਆਖਿਆ ਜਾ ਸਕਦਾ ਹੈ ਕਿ ਬਾਕੀ ਦੇ ਦੱਖਣੀ ਭਾਰਤ ਨਾਲੋਂ ਬੈਂਗਲੁਰੂ ਦੇ ਲੋਕਾਂ ਨਾਲ ਗੱਲ ਕਰਨੀ ਤੇ ਸਮਝਣੀ ਸÏਖੀ ਹੈ¢ ਤਾਮਿਲਨਾਡੂ ਜਾਂ ਕੇਰਲਾ ਦੇ ਬਾਜ਼ਾਰ ਵਿੱਚ ਕੋਈ ਚੀਜ਼ ਲੈਣ ਦੀ ਗੱਲ ਬਹੁਤ ਵਾਰ ਇਸ਼ਾਰਿਆਂ ‘ਤੇ ਨਿਰਭਰ ਹੁੰਦੀ ਹੈ¢ ਬੈਂਗਲੁਰੂ ਦੇ ਲੋਕ ਆਪਸ ਵਿੱਚ ਜਦੋਂ ਕੰਨੜ ਬੋਲਦੇ ਹਨ ਤਾਂ ਉੱਤਰੀ ਭਾਰਤ ਤੇ ਖਾਸ ਕਰਕੇ ਪੰਜਾਬੀਆਂ ਦੇ ਪਿੜ ਪੱਲੇ ਕੁਝ ਨਹੀਂ ਪੈਂਦਾ¢ ਇਸ ਸ਼ਹਿਰ ਦੀ ਬਾਕੀ ਦੱਖਣੀ ਭਾਰਤ ਨਾਲੋਂ ਇੱਕ ਗੱਲ ਵਿਸ਼ੇਸ਼ ਹੈ ਕਿ ਇਹ ਹਿੰਦੀ ਸਮਝ ਲੈਂਦੇ ਹਨ¢ ਹਿੰਦੀ ਵਿੱਚ ਪੰਜਾਬੀ ਬੰਦੇ ਬੁੱਤਾ ਸਾਰ ਲੈਂਦੇ ਹਨ¢ ਡੈਲੀਗੇਟਾਂ ਨੂੰ ਆਪਣੀ ਸੱਭਿਅਤਾ ਮੁਤਾਬਿਕ ਖਾਣਾ ਇੱਥੇ ਵੀ ਕੇਲੇ ਦੇ ਪੱਤਿਆਂ ‘ਤੇ ਪਰੋਸਿਆ ਜਾਂਦਾ ਹੈ, ਪਰ ਤਮਿਲਨਾਡੂ ਦੇ ਕੇਰਲਾ ਆਦਿ ਸੂਬਿਆਂ ਦਾ ਸਲੀਕਾ ਇਹਨਾਂ ਨਾਲੋਂ ਵਧੀਆ ਹੁੰਦਾ ਹੈ¢ ਯੂਨੀਵਰਸਿਟੀ ਦੇ ਜਨਨਾ ਜੋਤੀ ਆਡੀਟੋਰੀਅਮ ਦੇ ਆਲੇ-ਦੁਆਲੇ ਕਾਫੀ ਰÏਣਕ ਤੇ ਕੁਝ ਸਿੱਖਣ ਵਾਲਾ ਮਾਹÏਲ ਨਜ਼ਰ ਆਉਂਦਾ ਹੈ¢ ਨਵ-ਕਰਨਾਟਕਾ ਵੱਲੋਂ ਇੱਥੇ ਇੱਕ ਬੁੱਕ ਸਟਾਲ ਲਾਇਆ ਹੋਇਆ ਹੈ¢ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕਾਰਕੁੰਨ ਸੰਗੀਤਾ ਵੱਲੋਂ ਇਹ ਸਟਾਲ ਚਲਾਇਆ ਜਾ ਰਿਹਾ ਹੈ¢ ਇਸ ਪ੍ਰਕਾਸ਼ਨ ਬਾਰੇ ਸੰਗੀਤਾ ਦੱਸਦੀ ਹੈ ਕਿ ਉਹ ਪੁਰਾਣੇ ਕਮਿਊਨਿਸਟਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ¢ ਨਵੀਂ ਪੀੜ੍ਹੀ ਦੀ ਕੋਸ਼ਿਸ਼ ਹੈ ਕਿ ਇਸ ਪ੍ਰਕਾਸ਼ਨ ਨੂੰ ਚੱਲਦਾ ਰੱਖਿਆ ਜਾਵੇ¢ ਜਿੱਥੇ ਕਾਮਰੇਡ ਇੰਦਰਜੀਤ ਗੁਪਤਾ ਦੇ ਨਾਂਅ ਇੱਥੇ ਲਾਈ ਗਈ ਇੱਕ ਨੁਮਾਇਸ਼ ਵਿੱਚ ਏਟਕ ਦੇ ਸੰਘਰਸ਼ਾਂ ਦੀ ਗਾਥਾ ਦੀ ਬਾਤ ਪਾਈ ਗਈ ਹੈ¢ ਵੱਖ-ਵੱਖ ਤਸਵੀਰਾਂ ਰਾਹੀਂ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ¢ ਇਹਨਾਂ ਤਸਵੀਰਾਂ ਵਿੱਚ ਜੇਕਰ ਕਮਿਊਨਿਸਟ ਆਗੂ ਸ਼ਾਮਲ ਹਨ ਤਾਂ ਇਹਨਾਂ ਦੇ ਨਾਲ ਹੀ ਡਾ. ਅੰਬੇਡਕਰ, ਜਵਾਹਰ ਲਾਲ ਨਹਿਰੂ, ਲਾਲਾ ਲਾਜਪਤ ਰਾਏ ਅਤੇ ਇੰਦਰਾ ਗਾਂਧੀ ਵੀ ਨਜ਼ਰ ਆਉਂਦੇ ਹਨ¢ ਇੱਥੇ ਹੀ ਮਜ਼ਦੂਰਾਂ ਦੀ ਬੰਦ ਖੁਲਾਸੀ ਲਈ ਸੰਘਰਸ਼ ਦÏਰਾਨ ਸ਼ਹੀਦ ਹੋ ਗਏ ਕਾਮਰੇਡ ਸੁਰੇਸ਼ ਦਾ ਬੁੱਤ ਲੱਗਾ ਹੋਇਆ ਹੈ | ਇੱਥੇ ਵੱਖ-ਵੱਖ ਡੈਲੀਗੇਟ ਉਹਨਾਂ ਨੂੰ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕਰ ਰਹੇ ਹਨ¢ ਇੱਥੇ ਲੱਗੀਆਂ ਦੁਕਾਨਾਂ ਵਿੱਚ ਜਿੱਥੇ ਕਾਨਫਰੰਸ ਨਾਲ ਸੰਬੰਧਤ ਚਿੰਨ੍ਹਾਂ ਦੀ ਵਿਕਰੀ ਹੋ ਰਹੀ ਹੈ, ਉਥੇ ਕਰਨਾਟਕਾ ਦੀਆਂ ਸਾੜ੍ਹੀਆਂ ਵੀ ਵਿਕ ਰਹੀਆਂ ਹਨ¢ ਇਸ ਤਰ੍ਹਾਂ ਕਾਨਫਰੰਸ ਵਿੱਚ ਸੰਜੀਦਾ ਵਿਚਾਰਾਂ ਦਾ ਪ੍ਰਵਾਹ ਦੇ ਨਾਲ-ਨਾਲ ਕਰਨਾਟਕ ਦੇ ਸੱਭਿਆਚਾਰ ਦੀਆਂ ਵੰਨਗੀਆਂ ਵੀ ਨਜ਼ਰ ਪੈ ਰਹੀਆਂ ਹਨ¢