ਸੁਲਤਾਨਪੁਰ ਲੋਧੀ: ਨੌਜਵਾਨ ਕਿਸਾਨ ਆਗੂ ਗੁਰਦੇਵ ਸਿੰਘ ਲਵਲੀ ਜ਼ਿਲ੍ਹਾ ਕੌਂਸਲ ਮੈਂਬਰ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ ਦਾ ਸਸਕਾਰ ਬੁੱਧਵਾਰ ਉਨ੍ਹਾ ਦੇ ਪਿੰਡ ਅਹਿਮਦਪੁਰ ਛੰਨਾ ਵਿੱਚ ਬੜੇ ਗਮਗੀਨ ਮਾਹੌਲ ਵਿੱਚ ਕੀਤਾ ਗਿਆ | ਇਸ ਸਮੇਂ ਆਲ ਇੰਡੀਆ ਕਿਸਾਨ ਸਭਾ ਵੱਲੋਂ ਝੰਡਾ ਪਾਉਣ ਦੀ ਰਸਮ ਰਾਜਿੰਦਰ ਸਿੰਘ ਰਾਣਾ ਐਡਵੋਕੇਟ, ਸਰਪ੍ਰਸਤ ਮਾਸਟਰ ਚਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਕਰਮਜੀਤਪੁਰ, ਮੁਕੰਦ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ, ਫਕੀਰ ਮੁਹੰਮਦ, ਡਾ. ਹਰਨੇਕ ਸਿੰਘ ਚੁਲੱਧਾ ਨੇ ਅਦਾ ਕੀਤੀ | ਉਨ੍ਹਾ ਦੀ ਬੀਤੇ ਕੱਲ੍ਹ ਅਚਾਨਕ ਮੌਤ ਹੋ ਗਈ ਸੀ | ਉਨ੍ਹਾਂ ਦੀ ਦੇਹ ਨੂੰ ਅਗਨੀ ਉਨ੍ਹਾਂ ਦੇ ਬੇਟੇ ਉਮਰਾਜ ਸਿੰਘ ਤੇ ਛੋਟੇ ਭਰਾ ਮਨਿੰਦਰ ਸਿੰਘ ਨੇ ਦਿੱਤੀ | ਉਨ੍ਹਾਂ ਦੀ ਧਰਮ ਪਤਨੀ ਦਲਜੀਤ ਕੌਰ ਤੇ ਭੈਣ-ਭਰਾ ਵੀ ਹਾਜ਼ਰ ਸਨ | ਇਸ ਸਮੇਂ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਨਗਰ ਨਿਵਾਸੀ ਤੇ ਇਲਾਕੇ ਦੇ ਨਜ਼ਦੀਕੀ ਹਾਜ਼ਰ ਸਨ | ਗੁਲਜ਼ਾਰ ਸਿੰਘ, ਸਿੰਗਾਰ ਸਿੰਘ ਤੇ ਰਾਜਿੰਦਰ ਸਿੰਘ ਚਾਚੇ, ਸਵਰਨ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ, ਮੁਖਤਾਰ ਸਿੰਘ ਭਗਤਪੁਰ, ਬਲਦੇਵ ਸਿੰਘ ਰੰਗੀਲਪੁਰ ਸੀਨੀਅਰ ਕਾਂਗਰਸੀ ਆਗੂ, ਪਰਮਜੀਤ ਸਿੰਘ ਮਸੀਤਾਂ, ਬਲਵਿੰਦਰ ਸਿੰਘ ਕਰਮਜੀਤਪੁਰੀ, ਗੁਰਮੀਤ ਸਿੰਘ ਚੁਲੱਧਾ, ਹਰਨੇਕ ਸਿੰਘ ਕਰਮਜੀਤਪੁਰ, ਅਮਰਜੀਤ ਸਿੰਘ ਪ੍ਰਧਾਨ ਏ ਡੀ ਕੇ ਐੱਸ, ਜਸਵਿੰਦਰ ਸਿੰਘ ਵਿੱਤ ਸਕੱਤਰ, ਸੁਖਦੇਵ ਸਿੰਘ ਟਿੱਬਾ, ਤਿਰਲੋਕ ਸਿੰਘ ਜਨਰਲ ਸਕੱਤਰ, ਰਘਬੀਰ ਸਿੰਘ, ਮਹਿਰਵਾਲ ਐਕਟਿੰਗ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਵੀ ਪਰਵਾਰ ਤੇ ਏ ਡੀ ਕੇ ਐੱਸ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ |



