ਗੰਨੇ ਦੇ ਭਾਅ ‘ਚ 15 ਰੁਪਏ ਦਾ ਵਾਧਾ

0
5

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸੀਜ਼ਨ 2026-27 ਲਈ ਗੰਨੇ ਦੇ ਸੂਬਾਈ ਸਲਾਹਕਾਰੀ ਮੁੱਲ (ਐੱਸ ਏ ਪੀ) ਵਿੱਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ | ਇਸ ਨਾਲ ਹੁਣ ਭਾਅ 416 ਰੁਪਏ ਤੋਂ ਵਧ ਕੇ 431 ਰੁਪਏ ਹੋ ਗਿਆ ਹੈ | ਮਾਨ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸੂਬੇ ਦੀਆਂ ਖੰਡ ਮਿੱਲਾਂ ਨੂੰ 25 ਨਵੰਬਰ ਤੋਂ ਚਾਲੂ ਕਰ ਦਿੱਤਾ ਜਾਵੇਗਾ |