ਸਿਸੋਦੀਆ ਨੂੰ ਬਦਨਾਮ ਕੀਤਾ ਜਾ ਰਿਹੈ : ਕੇਜਰੀਵਾਲ

0
271

ਬੈਂਗਲੁਰੂ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਕਰਨਾਟਕ ਦੌਰੇ ‘ਤੇ ਹਨ | ਇਸ ਦੌਰਾਨ ਉਨ੍ਹਾ ਕਿਹਾ ਕਿ ਮਨੀਸ਼ ਸਿਸੋਦੀਆਂ ਨੂੰ ਜ਼ਬਰਦਸਤੀ ਬਦਨਾਮ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਭਿ੍ਸ਼ਟਾਚਾਰ ਨੂੰ ਲੈ ਕੇ ਸਾਡੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਦੀ | ਮੁੱਖ ਮੰਤਰੀ ਨੇ ਕਿਹਾ, ਭਿ੍ਸ਼ਟਾਚਾਰ ਨੂੰ ਲੈ ਅਸੀਂ ਆਪਣੇ ਨੇਤਾਵਾਂ ਨੂੰ ਵੀ ਸਿੱਧੇ ਜੇਲ੍ਹ ‘ਚ ਸੁੱਟਿਆ ਹੈ | ਪੰਜਾਬ ‘ਚ ਮਾਨ ਸਰਕਾਰ ਨੇ ਇਹ ਕਰ ਕੇ ਦਿਖਾਇਆ ਹੈ | ਕੇਜਰੀਵਾਲ ਨੇ ਕਰਨਾਟਕ ਦੀ ਜਨਤਾ ਨੂੰ ਫਰੀ ਬਿਜਲੀ ਤੋਂ ਲੈ ਕੇ ਪਾਣੀ ਤੱਕ ਦਿੱਤੇ ਜਾਣ ਦਾ ਵਾਅਦਾ ਕੀਤਾ | ਉਨ੍ਹਾ ਕਿਹਾ ਕਿ ਕਰਨਾਟਕ ਦੀ ਸਰਕਾਰ ਤੁਹਾਨੂੰ ਨਾ ਤਾਂ ਫਰੀ ਬਿਜਲੀ ਦੇ ਰਹੀ ਹੈ ਅਤੇ ਨਾ ਹੀ ਮੁਫ਼ਤ ਪਾਣੀ, ਪਰ ਸਾਡੀ ਸਰਕਾਰ ਆਵੇਗੀ ਤਾਂ ਇਹ ਸਾਰੀਆਂ ਸੁਵਿਧਾਵਾਂ ਅਤੇ ਜਨਤਾ ਦਾ ਹੱਕ ਉਨ੍ਹਾਂ ਨੂੰ ਜ਼ਰੂਰ ਮਿਲੇਗਾ | ਉਨ੍ਹਾ ਕਿਹਾ ਕਿ ਕੁਰੱਪਸ਼ਨ ਨੂੰ ਲੈ ਕੇ ਸਾਡੀ ਸਰਕਾਰ ਪੂਰੀ ਤਰ੍ਹਾਂ ਸਖ਼ਤ ਹੈ | ਜੋ ਗਲਤ ਕੰਮ ਕਰੇਗਾ ਜੇਲ੍ਹ ਜਾਵੇਗਾ | ਉਨ੍ਹਾ ਕਿਹਾ ਕਿ ਮੇਰਾ ਪੁੱਤ ਵੀ ਭਿ੍ਸ਼ਟਾਚਾਰ ਕਰੇਗਾ ਤਾਂ ਉਹ ਵੀ ਜੇਲ੍ਹ ਹੀ ਜਾਵੇਗਾ |
ਇਸ ਤੋਂ ਪਹਿਲਾਂ ਕੇਜਰੀਵਾਲ ਦਾ ਕਰਨਾਟਕ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ | ਕੇਜਰੀਵਾਲ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ | ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਜੋ ਵੀ ਸਰਕਾਰ ਆਈ ਹੈ, ਉਸ ਨੇ ਜਨਤਾ ਨਾਲ ਸਿਰਫ਼ ਧੋਖਾ ਕੀਤਾ ਹੈ, ਪਰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ, ਅਸੀਂ ਤੁਹਾਡੇ ਵਿਕਾਸ ਲਈ ਉਹ ਸਾਰੇ ਕੰਮ ਕਰਾਂਗੇ, ਜੋ ਹੁਣ ਤੱਕ ਦਿੱਲੀ ਅਤੇ ਪੰਜਾਬ ‘ਚ ਕਰਦੇ ਆਏ ਹਾਂ |

LEAVE A REPLY

Please enter your comment!
Please enter your name here