ਕਾਂਗਰਸ ਸੌਦੇਬਾਜ਼ੀ ਨਹੀਂ ਕਰੇਗੀ : ਜੈਰਾਮ ਰਮੇਸ਼

0
279

ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਕਿਹਾ ਕਿ ਅਡਾਨੀ ਸਮੂਹ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਕਾਇਮ ਕਮੇਟੀ ‘ਕਲੀਨ ਚਿੱਟ ਕਮੇਟੀ’ ਸਾਬਤ ਹੋਵੇਗੀ ਅਤੇ ਵਿਰੋਧੀ ਧਿਰ ਇਸ ਮਾਮਲੇ ‘ਚ ਸਰਕਾਰ ਦੇ ਇਰਾਦਿਆਂ ਅਤੇ ਨੀਤੀਆਂ ‘ਤੇ ਸਵਾਲ ਉਠਾ ਰਹੀ ਹੈ, ਜਿਸ ਦਾ ਜਵਾਬ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਤੋਂ ਹੀ ਮਿਲ ਸਕਦਾ ਹੈ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਚਾਹੁੰਦੀ ਹੈ ਕਿ ਵਿਰੋਧੀ ਧਿਰ ਜੇ ਪੀ ਸੀ ਦੀ ਆਪਣੀ ਮੰਗ ਵਾਪਸ ਲੈ ਲਵੇ, ਜਿਸ ਦੇ ਬਦਲੇ ਉਹ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ਦੀ ਆਪਣੀ ਮੰਗ ਵਾਪਸ ਲੈ ਲਵੇਗੀ, ਪਰ ਇਸ ‘ਤੇ ਸੌਦਾ ਨਹੀਂ ਹੋ ਸਕਦਾ |

LEAVE A REPLY

Please enter your comment!
Please enter your name here