ਵਾਸ਼ਿੰਗਟਨ : ਟਵਿੱਟਰ ਦੇ ਸੀ ਈ ਓ ਐਲੋਨ ਮਸਕ ਮਾਈਕਰੋ-ਬਲੌਗਿੰਗ ਸਾਈਟ ਲਈ ਨਵੇਂ ਅੱਪਡੇਟਸ ਦੇ ਨਾਲ ਵਾਪਸ ਆ ਗਏ ਹਨ ਅਤੇ ਇਸ ਵਾਰ ਉਨ੍ਹਾ ਨੇ ਆਈਕੋਨਿਕ ਬਲੂ ਬਰਡ ਲੋਗੋ ਨੂੰ ਬਦਲ ਦਿੱਤਾ ਹੈ, ਜੋ ਹੋਮ ਬਟਨ ਵਜੋਂ ਕੰਮ ਕਰਦਾ ਹੈ। ਮਸਕ ਨੇ ਆਪਣੇ ਅਕਾਊਂਟ ’ਤੇ ਮਜ਼ੇਦਾਰ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿਚ ਕਾਰ ਵਿਚ ਡੌਜ ਕੁਆਇਨ ਜਾਂ ਮੀਮ ਕੁਆਇਨ (ਜਿਸ ਵਿਚ ਸ਼ੀਬਾ ਇਨੂ ਦਾ ਚਿਹਰਾ ਦਿਖਾਇਆ ਗਿਆ ਹੈ) ਅਤੇ ਪੁਲਸ ਅਧਿਕਾਰੀ, ਜੋ ਉਸ ਦਾ ਡਰਾਈਵਿੰਗ ਲਾਇਸੈਂਸ ਦੇਖ ਰਿਹਾ ਹੈ, ਨੂੰ ਦੱਸ ਰਿਹਾ ਹੈ ਕਿ ਉਸ ਦੀ ਫੋਟੋ ਬਦਲ ਦਿੱਤੀ ਗਈ ਹੈ। ਟਵਿੱਟਰ ਦੀ ਮੋਬਾਈਲ ਐਪ ’ਤੇ ਅਜੇ ਕੋਈ ਬਦਲਾਅ ਨਹੀਂ ਹੋਇਆ ਹੈ। ਸਾਫਟਵੇਅਰ ਇੰਜੀਨੀਅਰ ਬਿਲੀ ਮਾਰਕਸ ਤੇ ਜੈਕਸਨ ਪਾਲਮਰ ਨੇ 2013 ਵਿਚ ਬਿਟ ਕੁਆਇਨ ਵਰਗੀ ਹੋਰ �ਿਪਟੋਕਰੰਸੀ ਦਾ ਮਜ਼ਾਕ ਉਡਾਉਣ ਲਈ ਡੌਜ ਕੁਆਇਨ ਦੀ ਸ਼ੁਰੂਆਤ ਕੀਤੀ ਸੀ। ਮਸਕ ਕਈ ਮੌਕਿਆਂ ’ਤੇ ਇਸ ਨੂੰ ਆਪਣੀ ਪਸੰਦੀਦਾ �ਿਪਟੋਕਰੰਸੀ ਦੱਸ ਚੁੱਕੇ ਹਨ। ਮਸਕ ਨੇ ਡੌਜ ਕੁਆਇਨ ਦੀ ਹਮਾਇਤ ’ਚ ਫਰਵਰੀ 2022 ’ਚ ਕਈ ਟਵੀਟ ਕੀਤੇ ਸਨ। ਉਸ ਸਮੇਂ ਉਨ੍ਹਾ ਪਹਿਲੇ ਟਵੀਟ ’ਚ ਸਿਰਫ ਡੌਜ (ਡੀ ਓ ਜੀ ਈ) ਲਿਖਿਆ ਸੀ। ਦੂਜੇ ਟਵੀਟ ’ਚ ਮਸਕ ਨੇ ਲਿਖਿਆ ਸੀ-ਡੌਜ ਕੁਆਇਨ ਲੋਕਾਂ ਦਾ �ਿਪਟੋ ਹੈ। ਨੋ ਹਾਈ, ਨੋ ਲੋਅ ਔਨਲੀ ਡੌਜ। ਇਸ ਦੇ ਬਾਅਦ ਇਸ �ਿਪਟੋਕਰੰਸੀ ਦੀ ਕੀਮਤ ਉਛਲ ਕੇ 5 ਸੈਂਟ ਹੋ ਗਈ ਸੀ। ਮਸਕ ਦੇ ਟਵੀਟ ਤੋਂ ਪਹਿਲਾਂ ਇਹ ਤਿੰਨ ਸੈਂਟ ’ਤੇ ਟਰੇਡ ਕਰ ਰਹੀ ਸੀ। ਦਸੰਬਰ 2020 ਵਿਚ ਵੀ ਉਨ੍ਹਾ ਇਕ ਸ਼ਬਦ ਡੌਜ ਟਵੀਟ ਕੀਤਾ ਸੀ ਤੇ ਇਸ ਦੀ ਕੀਮਤ 20 ਫੀਸਦੀ ਵਧ ਗਈ ਸੀ। ਹੁਣ ਟਵਿੱਟਰ ਲਈ ਨਵੇਂ ਲੋਗੋ ’ਚ ਮਸਕ ਨੇ ਇਸ �ਿਪਟੋਕਰੰਸੀ ਲਈ ਡੌਗ ਦੀ ਫੋਟੋ ਵਰਤੀ ਹੈ।





