ਸ੍ਰੀਨਗਰ : ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਫੌਜ ਦੀ ਐਂਬੂਲੈਂਸ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਦੋ ਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਜਵਾਨ ਰਾਜੌਰੀ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਸੀ, ਜਦਕਿ ਦੂਜਾ ਜਵਾਨ ਬਿਹਾਰ ਦਾ ਰਹਿਣ ਵਾਲਾ ਸੀ। ਇਹ ਹਾਦਸਾ ਲਾਇਨ ਆਫ਼ ਐਕਚੂਅਲ ਕੰਟਰੋਲ ਦੇ ਕੋਲ ਕੇਰੀ ਸੈਕਟਰ ’ਚ ਹੋਇਆ। ਮਾਮਲੇ ’ਤੇ ਫੌਜ ਅਧਿਕਾਰੀ ਨੇ ਕਿਹਾ ਕਿ ਐਂਬੂਲੈਂਸ ਕੰਟਰੋਲ ਰੇਖਾ ਦੇ ਕੋਲ ਡੂੰਘੀ ਖੱਡ ’ਚ ਉਦੋਂ ਡਿੱਗ ਗਈ, ਜਦੋਂ ਇਸ ਦੇ ਡਰਾਇਵਰ ਨੇ ਇੱਕ ਮੋੜ ’ਤੇ ਕੰਟਰੋਲ ਖੋਹ ਦਿੱਤਾ। ਉਨ੍ਹਾ ਦੱਸਿਆ ਕਿ ਘਟਨਾ ’ਚ ਐਂਬੂਲੈਂਸ ਡਰਾਇਵਰ ਅਤੇ ਇੱਕ ਜਵਾਨ ਦੀ ਮੌਤ ਹੋ ਗਈ।