ਸੀ ਪੀ ਆਈ ਦੀ ਲੁਧਿਆਣਾ ਇਕਾਈ ਨੇ ਗੈਸ ਲੀਕ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੁੱਛਿਆ ਹੈ ਕਿ ਆਮ ਕਿਰਤੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਦੋਂ ਤੱਕ ਜਾਰੀ ਰਹੇਗਾ। ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ ਨੇ 11 ਮੌਤਾਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮਿ੍ਰਤਕਾਂ ਦੇ ਪਰਵਾਰਾਂ ਨਾਲ ਹਮਦਰਦੀ ਵੀ ਜਤਾਈ। ਮੌੜ ਨੇ ਕਿਹਾ ਕਿ ਮਿ੍ਰਤਕਾਂ ਦੇ ਵਾਰਸਾਂ ਨੂੰ ਵੀਹ-ਵੀਹ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਭਵਿੱਖ ਵਿਚ ਅਜਿਹੇ ਹਾਦਸੇ ਮੁੜ ਨਾ ਵਾਪਰਨ। ਟਰੇਡ ਯੂਨੀਅਨਾਂ ਅਤੇ ਹੋਰ ਸੰਗਠਨਾਂ ਨੇ ਮੰਗ ਕੀਤੀ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਕੋਈ ਪੱਕੀ ਨੀਤੀ ਬਣਾਈ ਜਾਏ, ਤਾਂ ਕਿ ਆਮ ਲੋਕਾਂ ਦਾ ਜਾਨ-ਮਾਲ ਸੁਰੱਖਿਅਤ ਰਹੇ। ਪੱਤਰਕਾਰਾਂ ਨੂੰ ਲੋਕਾਂ ਨੇ ਦੱਸਿਆ ਕਿ ਪੰਜ-ਪੰਜ ਜੀਆਂ ਵਾਲੇ ਦੋ ਪੂਰੇ ਟੱਬਰ ਹੀ ਇਸ ਗੈਸ ਹਾਦਸੇ ਦਾ ਸ਼ਿਕਾਰ ਹੋ ਅਗੇ। ਸੁਆਲ ਉੱਠਦਾ ਹੈ ਕਿ ਏਨੇ ਸੰਘਣੇ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਕਿਉਂ ਪੈਦਾ ਹੋਣ ਦਿੱਤੀਆਂ ਜਾਂਦੀਆਂ ਹਨ। ਜੇਕਰ ਟਾਈਮ ਸਿਰ ਜਾਂਚ-ਪੜਤਾਲ ਹੁੰਦੀ ਰਹੇ ਤਾਂ ਇਹਨਾਂ ਕੁਤਾਹੀਆਂ ਦਾ ਪਤਾ ਵਕਤ ਰਹਿੰਦਿਆਂ ਹੀ ਲੱਗ ਸਕਦਾ ਹੈ। ਇਸ ਤਰ੍ਹਾਂ ਦੀ ਮੁਜਰਮਾਨਾ ਲਾਪਰਵਾਹੀ ਲਈ ਕੌਣ ਹਨ ਜ਼ਿੰਮੇਵਾਰ?