‘ਮਨ ਕੀ ਬਾਤ’ ਮੇਰੇ ਲਈ ਰੂਹਾਨੀ ਯਾਤਰਾ : ਮੋਦੀ

0
190

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਆਕਾਸ਼ਵਾਣੀ ’ਤੇ ਪ੍ਰਸਾਰਤ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਗਟੀਕਰਨ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਜੁੜਨ ਵਾਲਾ ਹਰ ਵਿਸ਼ਾ ਜਨ ਅੰਦੋਲਨ ਬਣ ਗਿਆ ਹੈ। ‘ਮਨ ਕੀ ਬਾਤ’ ਦੀ 100ਵੀਂ ਕੜੀ ’ਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਾਲਾਤ ਦੀ ਮਜਬੂਰੀ ਕਰ ਕੇ ਉਨ੍ਹਾ ਸਾਹਮਣੇ ਲੋਕਾਂ ਤੋਂ ਕੱਟੇ ਜਾਣ ਦੀ ਚੁਣੌਤੀ ਸੀ, ਪਰ ‘ਮਨ ਕੀ ਬਾਤ’ ਨੇ ਇਸ ਦਾ ਹੱਲ ਦਿੱਤਾ ਅਤੇ ਆਮ ਲੋਕਾਂ ਨਾਲ ਜੁੜਨ ਦਾ ਰਸਤਾ ਦਿਖਾਇਆ। ਉਨ੍ਹਾ ਕਿਹਾ‘ਮਨ ਕੀ ਬਾਤ’ ਕਰੋੜਾਂ ਭਾਰਤੀਆਂ ਦੇ ‘ਮਨ ਕੀ ਬਾਤ’ ਹੈ। ਇਹ ਉਨ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟੀਕਰਨ ਹੈ। ‘ਮਨ ਕੀ ਬਾਤ’ ਦੇਸ਼ ਵਾਸੀਆਂ ਦੀਆਂ ਚੰਗਿਆਈਆਂ ਅਤੇ ਉਨ੍ਹਾਂ ਦੀ ਸਕਾਰਾਤਮਿਕਤਾ ਦਾ ਇਕ ਨਿਵੇਕਲਾ ਤਿਓਹਾਰ ਬਣ ਗਿਆ ਹੈ। ਇਹ ਇਕ ਅਜਿਹਾ ਤਿਓਹਾਰ ਹੈ, ਜਿਹੜਾ ਹਰ ਮਹੀਨੇ ਆਉਂਦਾ ਹੈ ਅਤੇ ਜਿਸ ਦਾ ਸਾਰੇ ਇੰਤਜ਼ਾਰ ਕਰਦੇ ਹਨ। ਇਹ ਮੇਰੇ ਲਈ ਆਸਥਾ, ਪੂਜਾ ਤੇ ਵਰਤ ਹੈ। ਇਹ ਮੇਰੇ ਲਈ ਰੂਹਾਨੀ ਯਾਤਰਾ ਬਣ ਗਿਆ ਹੈ।

LEAVE A REPLY

Please enter your comment!
Please enter your name here