ਕੁੜੀ ਦਾ ਛੁਰੇ ਤੇ ਪੱਥਰ ਨਾਲ ਕਤਲ

0
212

ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ’ਚ 20 ਸਾਲਾ ਮੁੰਡੇ ਨੇ 16 ਸਾਲਾ ਕੁੜੀ ਦੀ 20 ਵਾਰ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਛੁਰੇ ਮਾਰਨ ਤੋਂ ਬਾਅਦ ਕਥਿਤ ਦੋਸਤ ਸਾਹਿਲ ਨੇ ਉਸ ਦੇ ਸਿਰ ’ਤੇ ਪੱਥਰਾਂ ਨਾਲ ਵੀ ਵਾਰ ਕੀਤੇ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਜੇਜੇ ਕਾਲੋਨੀ ਸ਼ਾਹਬਾਦ ਡੇਅਰੀ ਨਿਵਾਸੀ ਸੀ। ਉਹ ਸੜਕ ’ਤੇ ਭੇਤਭਰੀ ਹਾਲਤ ’ਚ ਮਿਲੀ। ਅਧਿਕਾਰੀ ਨੇ ਦੱਸਿਆ ਕਿ ਕੁੜੀ ਕਿਸੇ ਦੇ ਜਨਮ ਦਿਨ ’ਤੇ ਪਹੁੰਚਣ ਲਈ ਸੜਕ ਪਾਰ ਕਰ ਰਹੀ ਸੀ ਜਦੋਂ ਮੁੰਡੇ ਨੇ ਉਸ ਨੂੰ ਰੋਕਿਆ ਅਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਨੂੰ ਬੁਲੰਦਸ਼ਹਿਰ ਤੋਂ ਕਾਬੂ ਕਰ ਲਿਆ ਗਿਆ। ਉਹ ਏ ਸੀ ਤੇ ਰੈਫਰੀਜਰੇਟਰ ਮਕੈਨਿਕ ਹੈ। ਹਲਕੇ ਦੇ ਭਾਜਪਾ ਸਾਂਸਦ ਹੰਸ ਰਾਜ ਨੇ ਕਿਹਾ-ਇਹ ਮੰਦਭਾਗੀ ਘਟਨਾ ਹੈ। ਮੇਰੇ ਹਲਕੇ ਵਿਚ ਪਹਿਲਾਂ ਵੀ ਅਜਿਹੇ ਕੇਸ ਹੋਏ ਹਨ। ਮੈਂ ਪਰਵਾਰ ਨੂੰ ਇਨਸਾਫ ਦਿਵਾਉਣ ਲਈ ਪੁਲਸ ਦੇ ਸੰਪਰਕ ਵਿਚ ਹਾਂ। ਨੌਜਵਾਨ ਅਕਸਰ ਜਜ਼ਬਾਤੀ ਹੋ ਜਾਂਦੇ ਹਨ।

LEAVE A REPLY

Please enter your comment!
Please enter your name here