ਅਫਰੀਕੀ ਦੇਸ਼ਾਂ ਦਾ ਪਲਾਨ ਬੇਤੁਕਾ : ਜੈਂਲੇਸਕੀ

0
178

ਸੇਂਟ ਪੀਟਰਸਬਰਗ : ਕੀਵ ’ਤੇ ਹੋ ਰਹੇ ਲਗਾਤਾਰ ਹਮਲਿਆਂ ਵਿਚਾਲੇ 7 ਅਫਰੀਕੀ ਦੇਸ਼ਾਂ ਦੇ ਲੀਡਰ ਯੂਕਰੇਨ ਪਹੁੰਚੇ। ਇਨ੍ਹਾਂ ਦਾ ਟੀਚਾ ਜੰਗ ਨੂੰ ਰੋਕਣਾ ਅਤੇ ਦੋਵਾਂ ਦੇਸ਼ਾਂ ’ਚ ਸਮਝੌਤਾ ਕਰਵਾਉਣਾ ਹੈ। ਇਨ੍ਹਾਂ ਦੇਸ਼ਾਂ ’ਚ ਸਾਊਥ ਅਫਰੀਕਾ, ਮਿਸਰ, ਕੋਮੋਰੋਸ, ਸੈਨੇਗਲ, ਜਾਂਬੀਆ, ਯੂਗਾਂਡਾ ਅਤੇ ਰਿਪਬਲਿਕ ਆਫ਼ ਕਾਂਗੋ ਦੇ ਲੀਡਰ ਸ਼ਾਮਲ ਸਨ। ਉਨ੍ਹਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਮੀਰ ਜੈਲੇਂਸਕੀ ਨਾਲ ਮੀਟਿੰਗ ਕਰਕੇ ਜੰਗ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਜੰਗ ਨੂੰ ਲੈ ਕੇ ਯੂਕਰੇਨ ਦੀਆਂ ਭਾਵਨਾਵਾਂ ਅਤੇ ਉਸ ਦੇ ਸਟੈਂਡ ਨੂੰ ਸਮਝਦੇ ਹਾਂ, ਪਰ ਇਸ ਸਮੇਂ ਜ਼ਿਆਦਾ ਜ਼ਰੂਰੀ ਜੰਗ ਨੂੰ ਰੋਕਣਾ ਹੈ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦੇ ਹੋਏ ਜੈਲੇਂਸਕੀ ਨੇ ਕਿਹਾ, ਰੂਸ ਦੇ ਨਾਲ ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋ ਸਕਦੀ, ਜਦ ਤੱਕ ਉਸ ਦੀ ਫੌਜ ਸਾਡੇ ਅਧਿਕਾਰ ਖੇਤਰ ’ਚੋਂ ਵਾਪਸ ਨਹੀਂ ਚਲੇ ਜਾਂਦੀ। ਇਹ ਜੰਗ ਉਦੋਂ ਹੀ ਖ਼ਤਮ ਹੋਵੇਗੀ, ਜਦ ਰੂਸ ਸਾਡੀ ਜ਼ਮੀਨ ਤੋਂ ਚਲੇ ਜਾਵੇਗਾ। ਅਫਰੀਕਨ ਆਗੂਆਂ ਦੇ ਪੀਸ ਪਲਾਨ ’ਤੇ ਜੈਲੇਂਸਕੀ ਨੇ ਕਿਹਾਉਨ੍ਹਾਂ ਦੀਆਂ ਸ਼ਰਤਾਂ ਬੇਤੁਕੀਆਂ ਹਨ।

LEAVE A REPLY

Please enter your comment!
Please enter your name here