ਸੁਨੋ ਦਰੋਪਦੀ ਸ਼ਸਤਰ ਉਠਾ ਲੋ, ਕੱਲ੍ਹ ਤੱਕ ਕੇਵਲ ਅੰਧਾ ਰਾਜਾ, ਅਬ ਗੂੰਗਾ ਬਹਿਰਾ ਭੀ…

0
194

ਨਵੀਂ ਦਿੱਲੀ : ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਖਿਲਾਫ਼ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਪਹਿਲੀ ਵਾਰ ਭਲਵਾਨ ਵਿਨੇਸ਼ ਫੋਗਾਟ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ’ਤੇ ਪੁਸ਼ਯਮਿੱਤਰ ਉਪਾਧਿਆਏ ਦੀ ਕਵਿਤਾ ਸ਼ੇਅਰ ਕੀਤੀ ਹੈ, ਜਿਸ ’ਚ ਲਿਖਿਆ ਹੈ-ਸੁਨੋ ਦਰੋਪਦੀ ਸ਼ਸਤਰ ਉਠਾ ਲੋ, ਅਬ ਗੋਬਿੰਦ ਨਾ ਆਏਂਗੇ, ਛੋੜੋ ਮੇਂਹਦੀ, ਖੜਗ ਸੰਭਾਲੋ, ਖੁਦ ਹੀ ਅਪਨਾ ਚੀਰ ਬਚਾ ਲੋ, ਧਯੂਤ ਬਿਛਾਏ ਬੈਠੇ ਸ਼ਕੁਨੀ, ਮਸਤਕ ਸਬ ਬਿਕ ਜਾਏਂਗਾ, ਸੁਨੋ ਦਰੋਪਦੀ ਸ਼ਸਤਰ ਉਠਾ ਲੋ..। ਉਸ ਦੇ ਇਸ ਟਵੀਟ ਨੂੰ ਬਿ੍ਰਜ ਭੂਸ਼ਣ ’ਤੇ ਚਾਰਜਸ਼ੀਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਾਕਸ਼ੀ ਮਲਿਕ ਨੇ ਸ਼ੁੱਕਰਵਾਰ ਨੂੰ ਕਿਹਾ ਸੀ, ‘ਚਾਰਜਸ਼ੀਟ ਦੇਖਣ ਤੋਂ ਬਾਅਦ ਹੀ ਅਸੀਂ ਅਗਲਾ ਫੈਸਲਾ ਕਰਾਂਗੇ। ਇਹ ਵੀ ਦੇਖਾਂਗੇ ਕਿ ਸਾਡੇ ਨਾਲ ਕੀਤੇ ਗਏ ਵਾਅਦੇ ਪੂਰੇ ਹੋਏ ਜਾਂ ਨਹੀਂ। ਭਲਵਾਨ ਅੰਦੋਲਨ ਦੌਰਾਨ ਕੀਤੇ ਗਏ ਕੇਸ ਦੀ ਵਾਪਸੀ ਦਾ ਵੀ ਇੰਤਜ਼ਾਰ ਕਰ ਰਹੇ ਹਨ।
ਭਲਵਾਨ ਸਾਕਸ਼ੀ ਮਲਿਕ ਨੇ ਇੱਕ ‘ਦਿ ਟਰੁੱਥ’ ਨਾਂਅ ਹੇਠ ਵੀਡੀਓ ਜਾਰੀ ਕਰਕੇ ਬਿ੍ਰਜ ਭੂਸ਼ਣ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਨਾਬਾਲਗ ਮਹਿਲਾ ਭਲਵਾਨ ਦੇ ਪਰਵਾਰ ਨੂੰ ਡਰਾਇਆ ਅਤੇ ਧਮਕਾਇਆ ਗਿਆ, ਜਿਸ ਤੋਂ ਬਾਅਦ ਉਸ ਨੇ ਬਿਆਨ ਬਦਲ ਲਿਆ। ਉਨ੍ਹਾ ਕਿਹਾ ਕਿ ਨਾਬਾਲਗ ਮਹਿਲਾ ਭਲਵਾਨ ਨੇ ਪੁਲਸ ਸਾਹਮਣੇ 161 ਅਤੇ ਮੈਜਿਸਟ੍ਰੇਟ ਸਾਹਮਣੇ 164 ’ਚ ਬਿਆਲ ਦਿੱਤਾ ਸੀ, ਪਰ ਉਸ ਦੇ ਪਰਵਾਰ ਨੂੰ ਡਰਾਇਆ-ਧਮਕਾਇਆ ਗਿਆ, ਜਿਸ ਤੋਂ ਬਾਅਦ ਉਸ ਨੇ ਬਿਆਨ ਬਦਲ ਲਿਆ। ਸਾਕਸ਼ੀ ਮਲਿਕ ਨੇ ਕਿਹਾ ਕਿ ਸਾਡਾ ਅੰਦੋਲਨ ਰਾਜਨੀਤੀ ਤੋਂ ਪ੍ਰੇਰਿਤ ਨਹੀ, ਕਾਂਗਰਸ ਦਾ ਵੀ ਇਸ ’ਚ ਕੋਈ ਹੱਥ ਨਹੀਂ। ਜਦ ਪਹਿਲੀ ਵਾਰ ਜਨਵਰੀ ’ਚ ਅਸੀਂ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਉਸ ਅੰਦੋਲਨ ਦੀ ਇਜਾਜ਼ਤ ਭਾਜਪਾ ਦੇ 2 ਆਗੂਆਂ ਨੇ ਦਿਵਾਈ ਸੀ, ਜਿਸ ਦਾ ਸਬੂਤ ਵੀ ਹੈ। ਮਲਿਕ ਨੇ ਕਿਹਾ ਸਾਡੇ ’ਤੇ ਦੋਸ਼ ਲਾਏ ਜਾਂਦੇ ਹਨ ਕਿ ਹਾਲੇ ਤੱਕ ਚੁੱਪ ਕਿਉਂ ਸੀ। ਇਸ ਦੇ ਕਈ ਕਾਰਨ ਹਨ। ਪਹਿਲਾ ਕਾਰਨ ਤਾਂ ਇਹ ਹੈ ਕਿ ਭਲਵਾਨਾਂ ’ਚ ਏਕਤਾ ਦੀ ਕਮੀ ਸੀ। ਉਨ੍ਹਾ ਕਿਹਾ ਕਿ ਕੁਸ਼ਤੀ ’ਚ ਆਉਣ ਵਾਲੇ ਖਿਡਾਰੀ ਗਰੀਬ ਪਰਵਾਰਾਂ ਤੋਂ ਆਉਂਦੇ ਹਨ, ਉਨ੍ਹਾਂ ’ਚ ਤਾਕਤਵਰ ਆਦਮੀ ਖਿਲਾਫ਼ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਹੁੰਦੀ। ਸਾਕਸ਼ੀ ਨੇ ਕਿਹਾ ਕਿ ਜਦ ਭਾਰਤ ਦੇ ਸਿਖਰਲੇ ਭਲਵਾਨਾਂ ਨੇ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਕਿਹੜੇ ਹਾਲਾਤ ’ਚੋਂ ਲੰਘਣਾ ਪਿਆ, ਇਹ ਸਾਰੇ ਜਾਣਦੇ ਹਨ।

LEAVE A REPLY

Please enter your comment!
Please enter your name here