ਪੰਜਾਬ ਪੁਲਸ ਪਾਬੰਦੀਸ਼ੁਦਾ ਭਰਤੀ ਏਜੰਟਾਂ ਖਿਲਾਫ਼ ਕਾਰਵਾਈ ਕਰੇ : ਸਾਹਨੀ

0
177

ਨਵੀਂ ਦਿੱਲੀ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ’ਚ ਪਾਬੰਦੀਸ਼ੁਦਾ ਰਿਕਰੂਟਿੰਗ (ਭਰਤੀ) ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾ ਪੰਜਾਬ ਦੇ ਡੀ ਜੀ ਪੀ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਏਜੰਟਾਂ ’ਤੇ ਭਾਰਤ ਸਰਕਾਰ ਨੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਹੈ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਸਾਹਨੀ ਨੇ ਕਿਹਾ ਕਿ ਉਨ੍ਹਾ ਗੈਰਕਾਨੂੰਨੀ ਏਜੰਟਾਂ ਦੀ ਪੂਰੀ ਸੂਚੀ ਡੀ ਜੀ ਪੀ ਗੌਰਵ ਯਾਦਵ ਨੂੰ ਭੇਜ ਦਿੱਤੀ ਹੈ। ਸੂਚੀ ’ਚ ਸਾਰੇ 170 ਪਾਬੰਦੀਸ਼ੁਦਾ ਭਰਤੀ ਏਜੰਟਾਂ ਦੀ ਜਾਣਕਾਰੀ ਸਣੇ ਸੰਬੰਧਤ ਪਤੇ ਅਤੇ ਫੋਨ ਨੰਬਰ ਵੀ ਸ਼ਾਮਲ ਕੀਤੇ ਗਏ ਹਨ। ਉਹ ਪੰਜਾਬ ਪੁਲਸ ਦੀ ਉਸ ਕਾਰਵਾਈ ਤੋਂ ਬਹੁਤ ਪ੍ਰਭਾਵਤ ਹਨ, ਜਿਸ ਹੇਠ ਸਪੈਸ਼ਲ ਟਾਸਕ ਫੋਰਸ ਉਨ੍ਹਾ ਦੀ ਪਹਿਲਕਦਮੀ ‘ਮਿਸ਼ਨ ਹੋਪ’ ਤਹਿਤ ਓਮਾਨ ਤੋਂ ਵਾਪਸ ਆਉਣ ਵਾਲੀਆਂ ਲੜਕੀਆਂ ਨਾਲ ਧੋਖਾਧੜੀ ਕਰਨ ਵਾਲੇ ਬੇਈਮਾਨ ਏਜੰਟਾਂ ਨੂੰ ਗਿ੍ਰਫਤਾਰ ਕਰ ਰਹੀ ਹੈ। ਸਾਹਨੀ ਨੇ ਖੁਲਾਸਾ ਕੀਤਾ ਕਿ ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਗੈਰਕਾਨੂੰਨੀ ਭਰਤੀ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਉਸ ਨੇ ਧੋਖਾਧੜੀ ਕਰਨ ਲਈ ਜ਼ਿੰਮੇਵਾਰ ਪਾਇਆ ਸੀ ਤੇ ਉਨ੍ਹਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਸੂਚੀ ’ਚ ਪੰਜਾਬ ਦੇ 170 ਏਜੰਟ ਹਨ। ਇਹ ਅਜੇ ਵੀ ਸਰਗਰਮ ਹਨ।

LEAVE A REPLY

Please enter your comment!
Please enter your name here