ਪ੍ਰਧਾਨ ਮੰਤਰੀ ਅਮਰੀਕਾ ਰਵਾਨਾ

0
172

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਅਮਰੀਕਾ ਤੇ ਮਿਸਰ ਦੀ ਯਾਤਰਾ ਲਈ ਰਵਾਨਾ ਹੋਏ।
ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾ ਕਿਹਾ ਕਿ ਉਨ੍ਹਾ ਦਾ ਅਮਰੀਕਾ ਦੌਰਾ ਭਾਰਤ-ਅਮਰੀਕਾ ਭਾਈਵਾਲੀ ਵਧਾਉਣ ਦਾ ਮੌਕਾ ਹੋਵੇਗਾ ਅਤੇ ਦੋਵੇਂ ਦੇਸ਼ ਮਿਲ ਕੇ ਸਾਂਝੀਆਂ ਆਲਮੀ ਚੁਣੌਤੀਆਂ ਦਾ ਵਧੇਰੇ ਮਜ਼ਬੂਤੀ ਨਾਲ ਟਾਕਰਾ ਕਰ ਸਕਦੇ ਹਨ। ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਦੇ ਸੱਦੇ ’ਤੇ ਅਮਰੀਕਾ ਦਾ ਦੌਰਾ ਕਰ ਰਹੇ ਹਨ ਅਤੇ ਇਹ ‘ਵਿਸ਼ੇਸ਼ ਸੱਦਾ’ ਦਰਸਾਉਂਦਾ ਹੈ ਕਿ ਦੌਰਾ ਦੋਵੇਂ ਲੋਕਤੰਤਰਾਂ ਲਈ ਕਿੰਨਾ ਮਹੱਤਵਪੂਰਨ ਹੈ।

LEAVE A REPLY

Please enter your comment!
Please enter your name here