ਸਰਬ ਪਾਰਟੀ ਮੀਟਿੰਗ ਦਿੱਲੀ ਦੀ ਥਾਂ ਮਨੀਪੁਰ ’ਚ ਹੋਵੇ : ਕਾਂਗਰਸ

0
172

ਨਵੀਂ ਦਿੱਲੀ : ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਨੀਪੁਰ ਬਾਰੇ ਸੱਦੀ ਸਰਬ ਪਾਰਟੀ ਬੈਠਕ ਬਾਰੇ ਕਿਹਾ ਕਿ ਸ਼ਾਂਤੀ ਦੀ ਕੋਈ ਵੀ ਕੋਸ਼ਿਸ਼ ਸੂਬੇ ’ਚ ਹੋਣੀ ਚਾਹੀਦੀ ਹੈ ਤੇ ਦਿੱਲੀ ’ਚ ਬੈਠਕ ਕਰਨ ਤੋਂ ਸਾਫ ਹੁੰਦਾ ਹੈ ਕਿ ਸਰਕਾਰ ਇਸ ਮਾਮਲੇ ਪ੍ਰਤੀ ਗੈਰਸੰਜੀਦਾ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਮਨੀਪੁਰ ’ਚ ਮੁੱਖ ਮੰਤਰੀ ਬੀਰੇਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਹੁਣ ਤੱਕ ਬਰਕਰਾਰ ਰਹਿਣਾ ਅਤੇ ਰਾਜ ’ਚ ਰਾਸ਼ਟਰਪਤੀ ਸ਼ਾਸਨ ਨਾ ਲਗਾਉਣਾ ਮਜ਼ਾਕ ਹੈ। ਸ਼ਾਹ ਨੇ ਹਿੰਸਾ ਪ੍ਰਭਾਵਤ ਮਨੀਪੁਰ ਦੀ ਸਥਿਤੀ ’ਤੇ ਚਰਚਾ ਕਰਨ ਲਈ 24 ਜੂਨ ਨੂੰ ਨਵੀਂ ਦਿੱਲੀ ’ਚ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਵੇਣੂਗੋਪਾਲ ਨੇ ਟਵੀਟ ਕੀਤਾਮਨੀਪੁਰ ’ਚ 50 ਦਿਨਾਂ ਦੀ ਤਬਾਹੀ ਅਤੇ ਮੌਤਾਂ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਹੁਤ ਦੇਰ ਨਾਲ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਸੋਨੀਆ ਗਾਂਧੀ ਜੀ ਦੇ ਮਨੀਪੁਰ ਦੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਸਰਕਾਰ ਜਾਗੀ ਹੈ।

LEAVE A REPLY

Please enter your comment!
Please enter your name here